Skip to content
Sunday, April 20, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
April
19
ਕੈਨੇਡਾ ਦੀਆਂ ਚੋਣਾਂ ’ਚ ਮੈਦਾਨ ‘ਚ ਉਤਰੀਆਂ 13 ਪੰਜਾਬੀ ਔਰਤਾਂ
international
Latest News
National
Politics
Punjab
ਕੈਨੇਡਾ ਦੀਆਂ ਚੋਣਾਂ ’ਚ ਮੈਦਾਨ ‘ਚ ਉਤਰੀਆਂ 13 ਪੰਜਾਬੀ ਔਰਤਾਂ
April 19, 2025
VOP TV
ਕੈਨੇਡਾ ਦੀਆਂ ਚੋਣਾਂ ’ਚ ਮੈਦਾਨ ‘ਚ ਉਤਰੀਆਂ 13 ਪੰਜਾਬੀ ਔਰਤਾਂ
ਸਰੀ (ਵੀਓਪੀ ਬਿਊਰੋ) Canada, election, news 28 ਅਪ੍ਰੈਲ 2025 ਨੂੰ ਹੋਣ ਵਾਲੀਆਂ ਕੈਨੇਡਾ ਫੈਡਰਲ ਚੋਣਾਂ ‘ਚ ਭਾਰਤ ਸਮੇਤ ਏਸ਼ੀਅਨ ਮੂਲ ਦੇ ਲੋਕਾਂ ਦੀ ਸ਼ਮੂਲੀਅਤ ਸਾਊਥ ਏਸ਼ੀਅਨ ਕਮਿਊਨਟੀ ਦੀ ਸਿਆਸੀ ਜਾਗਰੂਕਤਾ ਦਾ ਸੰਕੇਤ ਹੈ। ਇਨ੍ਹਾਂ ਚੋਣਾਂ ‘ਚ 70 ਤੋਂ ਵੱਧ ਏਸ਼ੀਅਨ ਉਮੀਦਵਾਰ ਵੱਖ-ਵੱਖ ਪਾਰਟੀਆਂ ਵਲੋਂ ਅਪਣੀ ਕਿਸਮਤ ਅਜ਼ਮਾ ਰਹੇ ਜੋ ਕਿ ਇਸ ਭਾਈਚਾਰੇ ਦੀ ਵੱਧ ਰਹੀ ਗਿਣਤੀ ਅਤੇ ਪ੍ਰਭਾਵ ਦੀ ਸਪੱਸ਼ਟ ਉਦਾਹਰਨ ਹੈ।
ਇਸ ਵਾਰ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਸਭ ਤੋਂ ਵੱਧ ਗਿਣਤੀ ਵਿਚ ਚੋਣ ਮੈਦਾਨ ‘ਚ ਨਿੱਤਰੇ ਹਨ, ਜਿਨ੍ਹਾਂ ਵਲੋਂ ਪੰਜਾਬੀ ਬਹੁਤਾਤ ਵੱਸੋਂ ਵਾਲੇ ਇਲਾਕਿਆਂ ’ਚ ਅਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਾਊਥ ਬਰਨਬੀ ਸੀਟ ਤੋਂ ਐਨ. ਡੀ. ਪੀ. ਆਗੂ ਜਗਮੀਤ ਸਿੰਘ ਇਕ ਵਾਰ ਫਿਰ ਅਪਣੀ ਕਿਸਮਤ ਅਜ਼ਮਾ ਰਹੇ ਹਨ। ਸਰੀ ਨਿਊਟਨ ਤੋਂ ਲਗਾਤਾਰ ਐਮ. ਪੀ. ਜਿੱਤੇ ਸੁੱਖ ਧਾਲੀਵਾਲ ਲਿਬਰਲ ਪਾਰਟੀ, ਪ੍ਰਸਿੱਧ ਰੇਡੀਉ ਹੋਸਟ ਹਰਜੀਤ ਗਿੱਲ ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਵਲੋਂ ਰਾਜ ਤੂਰ ਦਰਮਿਆਨ ਮੁਕਾਬਲਾ ਹੋ ਰਿਹਾ ਹੈ। ਜਦਕਿ ਸਰੀ ਦੀਆਂ ਦੂਸਰੀਆਂ ਦੋ ਸੀਟਾਂ ਤੋਂ ਵੀ ਪ੍ਰਮੱਖ ਪੰਜਾਬੀ ਉਮੀਦਵਾਰਾਂ ਵਜੋਂ ਮੌਜੂਦਾ ਐਮ.ਪੀ. ਰਣਦੀਪ ਸਰਾਏ, ਰਾਜਵੀਰ ਢਿੱਲੋਂ, ਗੁਰਬਖ਼ਸ਼ ਸੈਣੀ ਅਤੇ ਸੁਖ ਪੰਧੇਰ ਵੱਖ-ਵੱਖ ਪਾਰਟੀਆਂ ਵਲੋਂ ਕਿਸਮਤ ਅਜ਼ਮਾ ਰਹੇ ਹਨ।
ਇਸ ਤੋਂ ਇਲਾਵਾ ਓਨਟਾਰੀਓ ਸੂਬੇ ਦੇ ਬਹੁਤਾਤ ਪੰਜਾਬੀ ਵਸੋਂ ਵਾਲੇ ਹਲਕੇ ਬਰੈਂਪਟਨ ਈਸਟ ਤੋਂ ਅਨੰਦਪ੍ਰੀਤ ਗਿੱਲ, ਅਲਬਟਰਟਾ ਸੂਬੇ ਦੇ ਕੈਲਗਿਰੀ ਤੋਂ ਹਰਦਿਆਲ ਢਿੱਲੋਂ, ਐਡਮਿੰਟਨ ਸਾਊਥ ਈਸਟ ਤੋਂ ਅਮਰਜੀਤ ਸੋਹੀ (ਲਿਬਰਲ) ਜਦਕਿ ਲਿਬਰਲ ਪਾਰਟੀ ਵਲੋਂ ਜੌਰਜ ਚਾਹਲ ਕੈਲਗਿਰੀ, ਇੰਦਰਪਾਲ ਢਿੱਲੋਂ, ਇਕਵਿੰਦਰ ਸਿੰਘ ਗਹੀਰ, ਮਨਿੰਦਰ ਸਿੱਧੂ, ਪਰਮ ਬੈਂਸ, ਰਾਹੁਲ ਵਾਲੀਆ, ਸੰਜੀਵ ਰਾਵਲ ਵੱਖ-ਵੱਖ ਹਲਕਿਆਂ ਤੋਂ ਅਪਣੀ ਕਿਸਮਤ ਅਜ਼ਮਾ ਰਹੇ ਹਨ।
ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਵਲੋਂ ਰਵਿੰਦਰ ਭਾਟੀਆ, ਤਰਨ ਚਾਹਲ, ਰਾਜਵੀਰ ਢਿੱਲੋਂ, ਬੌਬ ਦੁਸਾਂਝ, ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਗਿੱਲ, ਅਮਰਜੀਤ ਗਿੱਲ, ਹਰਬ ਗਿੱਲ, ਪਰਮ ਗਿੱਲ, ਅਮਨਦੀਪ ਜੱਜ, ਗੁਰਬੀਰ ਖਹਿਰਾ, ਅਰਪਨ ਖੰਨਾ, ਅਵੀ ਨਈਅਰ, ਇੰਦੀ ਪੰਛੀ, ਜੈਸੀ ਸਹੋਤਾ, ਸੁਖਮਨ ਸਿੰਘ ਗਿੱਲ, ਜਸਰਾਜ ਸਿੰਘ ਹੱਲਣ, ਜਗਸ਼ਰਨ ਸਿੰਘ ਮਾਹਲ ਅਤੇ ਟਿਮ ਉੁਪਲ ਵੱਖ-ਵੱਖ ਹਲਕਿਆਂ ਤੋਂ ਪਾਰਟੀ ਵਲੋਂ ਚੋਣਾਂ ਲੜ ਰਹੇ ਹਨ।
ਐਨ. ਡੀ. ਪੀ. ਪਾਰਟੀ ਵਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ, ਹਰਅੰਮ੍ਰਿਤ ਸਿੰਘ, ਰਾਜੇਸ਼ ਅੰਗਰਾਲ, ਇੰਦਰਜੀਤ ਸਿੰਘ, ਸ਼ਾਮ ਸ਼ੁਕਲਾ, ਹਰਪ੍ਰੀਤ ਬਦੋਹਲ, ਰਾਜ ਸਿੰਘ ਤੂਰ, ਮਨੋਜ ਭੰਗੂ ਅਤੇ ਸੁੱਖੀ ਸਹੋਤਾ ਪੰਜਾਬੀ ਉਮੀਦਵਾਰਾਂ ਵਜੋਂ ਐਲਾਨੇ ਗਏ ਹਨ। ਇਸੇ ਤਰ੍ਹਾਂ ਲਿਬਰਲ ਪਾਰਟੀ ਵਲੋਂ ਅਮਨਦੀਪ ਸੋਢੀ, ਐਮੀ ਗਿੱਲ, ਅਨੀਤਾ ਅਨੰਦ, ਅੰਜੂ ਢਿੱਲੋਂ, ਕਮਲ ਖਹਿਰਾ, ਪ੍ਰੀਤੀ ਉਬਰਾਏ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਵੱਖ-ਵੱਖ ਹਲਕਿਆਂ ਤੋਂ ਔਰਤ ਉਮੀਦਵਾਰ ਐਲਾਨੇ ਗਏ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਵਲੋਂ ਐਲਾਨੇ ਔਰਤ ਉਮੀਦਵਾਰਾਂ ’ਚ ਨੀਤਾ ਕੰਗ, ਸੁਖਦੀਪ ਕੰਗ, ਗੁਰਮੀਤ ਸੰਧੂ ਅਤੇ ਜਸਪ੍ਰੀਤ ਸੰਧੂ ਆਪਣੀ ਕਿਸਮਤ ਅਜ਼ਮਾ ਰਹੇ ਹਨ ਬਲਕਿ ਐਨ. ਡੀ. ਪੀ. ਵੱਲੋਂ ਹਰਪ੍ਰੀਤ ਗਰੇਵਾਲ, ਰਜਨੀ ਸ਼ਰਮਾ, ਵਨੀਸਾ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
Post navigation
ਪੰਜਾਬ ‘ਚ ਮੀਂਹ ਨੇ ਵਾਢੀ ਵਾਲੇ ਦਿਨਾਂ ‘ਚ ਕਿਸਾਨਾਂ ਨੂੰ ਪਾਇਆ ਚਿੰਤਾ ‘ਚ
ਦਿੱਲੀ ਪੁਲਿਸ ਨੇ ਚੁੱਕਿਆ ਪੰਜਾਬੀ ਏਜੰਟ, ‘ਡੰਕੀ’ ਲਗਵਾ ਕਈਆਂ ਦੀਆਂ ਕੀਤੀਆਂ ਜ਼ਿੰਦਗੀਆਂ ਖਰਾਬ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us