Skip to content
Sunday, June 8, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
2
ਪਾਣੀ ਦੇ ਮੁੱਦੇ ‘ਤੇ ਮਾਹੌਲ ਗਰਮਾਇਆ, ਡੱਲੇਵਾਲ ਨੇ ਕਿਹਾ-ਲੋਕਾਂ ਨੂੰ ਬਣਾਇਆ ਜਾ ਰਿਹਾ ਮੂਰਖ
Delhi
jalandhar
Latest News
National
Politics
Punjab
ਪਾਣੀ ਦੇ ਮੁੱਦੇ ‘ਤੇ ਮਾਹੌਲ ਗਰਮਾਇਆ, ਡੱਲੇਵਾਲ ਨੇ ਕਿਹਾ-ਲੋਕਾਂ ਨੂੰ ਬਣਾਇਆ ਜਾ ਰਿਹਾ ਮੂਰਖ
May 2, 2025
VOP TV
ਪਾਣੀ ਦੇ ਮੁੱਦੇ ‘ਤੇ ਮਾਹੌਲ ਗਰਮਾਇਆ, ਡੱਲੇਵਾਲ ਨੇ ਕਿਹਾ-ਲੋਕਾਂ ਨੂੰ ਬਣਾਇਆ ਜਾ ਰਿਹਾ ਮੂਰਖ
ਚੰਡੀਗੜ੍ਹ (ਵੀਓਪੀ ਬਿਊਰੋ) ਇਸ ਸਮੇਂ ਪੰਜਾਬ-ਹਰਿਆਣਾ ਵਿਚਾਲੇ ਪਾਣੀ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਹਰਿਆਣਾ ਨੂੰ ਫਾਲਤੂ ਪਾਣੀ ਨਾ ਦੇਣ ਦਾ ਦਾਅਵਾ ਕਰ ਰਹੀ ਹੈ ਤਾਂ ਹਰਿਆਣਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ। ਇਸ ਵਿਚਾਲੇ ਹੀ ਪੰਜਾਬ ਸਰਕਾਰ ਨੇ ਅੱਜ ਪਾਣੀ ਦੇ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਵੀ ਬੁਲਾਈ ਸੀ। ਉੱਥੇ ਹੀ ਹੁਣ ਕਿਸਾਨ ਆਗੂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ।
ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਜਿਸ ਦਿਨ ਬੀਬੀਐੱਮਬੀ ਵਿਚੋਂ ਪੰਜਾਬ ਦੀ ਹਿੱਸੇਦਾਰੀ ਘਟਾਈ ਜਾ ਰਹੀ ਸੀ, ਉਸ ਦਿਨ ਭਗਵੰਤ ਮਾਨ ਕਿੱਥੇ ਸੀ। ਉਨ੍ਹਾਂ ਨੇ ਕਿਹਾ ਕਿ ਪਾਣੀਆਂ ਦੇ ਮਸਲੇ ‘ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਇਹਨਾਂ ਨੂੰ ਅੱਜ ਤੱਕ ਮਾਧੋਪੁਰ ਹੈਡਵਰਕਸ ਦੀ ਲੀਕੇਜ ਨਹੀਂ ਦਿਖੀ, ਜਿਸ ਰਾਹੀ ਇਕ ਨਦੀ ਦੇ ਬਰਾਬਰ ਪਾਣੀ ਬੇ ਮਤਲਬ ਵਹਿ ਰਿਹਾ ਹੈ। ਇਸ ਸਭ ਕੁਝ ਅਮਰੀਕਾ ਵਰਗੇ ਦੇਸ਼ਾਂ ਨਾਲ ਹੋਏ ਸਮਝੌਤਿਆ ਤੋਂ ਧਿਆਨ ਭਟਕਾਉਣ ਲਈ ਅਤੇ ਉਹਨਾਂ ਖਿਲਾਫ ਆਵਾਜ ਉਠਾਉਣ ਵਾਲਿਆ ਨੂੰ ਆਪਸ ਵਿਚ ਲੜਾਉਣ ਲਈ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਅੱਗੇ ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਅਤੇ ਹਰਿਆਣਾ ਨੂੰ ਆਪਸ ਵਿਚ ਲੜਾਉਣ ਦੀ ਸਾਜਿਸ਼ ਤੋਂ ਸਿਵਾਏ ਕੁਝ ਵੀ ਨਹੀਂ ਹੈ। ਪੁਲਿਸ ਨੇ ਮੋਰਚਿਆਂ ਵਿਚੋਂ ਸਾਡਾ ਸਮਾਨ ਹਜਾਰ ਹਜਾਰ ਦੋ- ਦੋ ਹਜਾਰ ਰੁਪਏ ਲੈ ਕੇ ਵੇਚਿਆ, ਸਾਡੀਆਂ ਟਰਾਲੀਆਂ ਚੋਰੀ ਕੀਤੀਆ ਉਹਨਾਂ ਦੀ ਭਰਪਾਈ ਲਈ ਸਾਨੂੰ ਅੱਜ ਇਥੇ ਪ੍ਰੋਟੈਸਟ ਕਰਨਾ ਪਿਆ। ਬੀਤੇ ਕੱਲ੍ਹ ਆਈ ਕੇਂਦਰ ਦੀ ਚਿੱਠੀ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਜਿਹੜੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਵੱਲੋਂ ਮੋਰਚਿਆਂ ਨੂੰ ਖਦੇੜਨ ਨੂੰ ਲੇ ਕੇ ਸੰਸ਼ਦ ਵਿਚ ਮਗਰਮੱਛ ਦੇ ਹੰਝੂ ਵਹਾ ਰਿਹਾ ਸੀ ਹੁਣ ਉਹੀ ਕਿਹਦਾਂ ਪੰਜਾਬ ਸਰਕਾਰ ਬਿਨਾਂ ਮੀਟਿੰਗ ਨਹੀਂ ਅਸਲ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਕਿਸਾਨਾਂ ਦੇ ਮੋਰਚੇ ਖਦੇੜੇ- ਡੱਲੇਵਾਲਾ
ਫਰੀਦਕੋਟ ਵਿਚ ਅੱਜ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਮਿੰਨੀ ਸਕੱਤਰੇਤ ਫਰੀਦਕੋਟ ਵਿਚ ਧਰਨਾਂ ਲਗਾ ਕੇ ਰੋਸ਼ ਪ੍ਰਧਰਸ਼ਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਨੇ ਬੀਬੀਐਮਬੀ ਦੇ ਮੁੱਦੇ ਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਘੇਰਿਆ।ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਨੇਤਾ ਨੇ ਕਿਹਾ ਕਿ ਜਿਹੜੇ ਲੋਕ ਸਾਡੀਆਂ ਵੋਟਾਂ ਲੈ ਕੇ ਸੱਤਾ ਵਿਚ ਆ ਜਾਂਦੇ ਹਨ ਫਿਰ ਉਹੀ ਸਾਡੇ ਉਪਰ ਆਪਣੀ ਤਾਕਤ ਅਜਮਾਉਣ ਲਗੱ ਜਾਂਦੇ ਹਨ। ਉਹਨਾਂ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ ਵੀ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਇਆ ਜਾ ਰਿਹਾ।
Post navigation
ਅਯੁੱਧਿਆ ਮੰਦਰ ਤੋਂ 14 ਕਿਲੋਮੀਟਰ ਤਕ ਸ਼ਰਾਬ, ਮਾਸ, ਤੰਬਾਕੂ ‘ਤੇ ਰੋਕ
ਕਾਰ ਚਾਲਕ ਤੋਂ ਬੇਕਾਬੂ ਹੋਈ ਕਾਰ, 2 ਲੋਕਾਂ ਨੂੰ ਟੱਕਰ ਮਾਰ ਕੇ ਜਾਨੋਂ ਮਾਰਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us