ਨਸ਼ੇੜੀ ਪੁੱਤ ਨੇ ਕਰ’ਤੀ ਆਪਣੀ ਮਾਂ ਰੰਡੀ, ਕੁੱਟ-ਕੁੱਟ ਮਾਰ’ਤਾ ਪਿਓ

ਨਸ਼ੇੜੀ ਪੁੱਤ ਨੇ ਕਰ’ਤੀ ਆਪਣੀ ਮਾਂ ਰੰਡੀ, ਕੁੱਟ-ਕੁੱਟ ਮਾਰ’ਤਾ ਪਿਓ

ਫਰੀਦਕੋਟ (ਵੀਓਪੀ ਬਿਊਰੋ) ਇੱਕ ਕਲਯੁੱਗੀ ਪੁੱਤ ਨੇ ਆਪਣੇ ਨੂੰ ਹੀ ਜਾਨੋਂ ਮਾਰ ਦਿੱਤਾ ਹੈ, ਜਿਸ ਨੇ ਸਾਰੀ ਉਮਰ ਕਮਾਈ ਕਰਕੇ ਉਸ ਨੂੰ ਪਾਲਿਆ ਸੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ ਇਹ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਦੋਸ਼ੀ ਪੁੱਤਰ ਅਜੇ ਫਰਾਰ ਹੈ।

ਜਾਣਕਾਰੀ ਅਨੁਸਾਰ ਕੋਟਸੁਖੀਆ ਪਿੰਡ ਦੇ ਵਸਨੀਕ ਮੰਦਰ ਸਿੰਘ ਦਾ ਪੁੱਤਰ 55 ਸਾਲਾ ਪਰਮਜੀਤ ਸਿੰਘ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਉਸਦੇ ਦੋ ਪੁੱਤਰ ਹਨ। ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਪ੍ਰਗਟ ਸਿੰਘ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ। ਪਿੰਡ ਵਾਸੀਆਂ ਅਨੁਸਾਰ, ਪ੍ਰਗਟ ਸਿੰਘ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਾਮਾਨ ਚੋਰੀ ਕਰਦਾ ਸੀ ਅਤੇ ਉਸਦਾ ਪਿਤਾ ਪਰਮਜੀਤ ਸਿੰਘ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ।

ਕੱਲ੍ਹ ਰਾਤ ਵੀ ਪ੍ਰਗਟ ਸਿੰਘ ਸ਼ਰਾਬੀ ਹਾਲਤ ਵਿੱਚ ਘਰ ਪਹੁੰਚਿਆ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਪ੍ਰਗਟ ਸਿੰਘ ਨੇ ਆਪਣੇ ਪਿਤਾ ਦੇ ਸਿਰ ‘ਤੇ ਨੇੜੇ ਪਏ ਲੱਕੜ ਦੇ ਫੱਟੇ ਨਾਲ ਵਾਰ ਕੀਤਾ। ਇਸ ਕਾਰਨ ਪਰਮਜੀਤ ਸਿੰਘ ਹੇਠਾਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜਸਪਾਲ ਕੌਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਗਟ ਸਿੰਘ ਦੀ ਵੀ ਭਾਲ ਕਰ ਰਹੀ ਹੈ।

error: Content is protected !!