ਤੜਕਸਾਰ ਭਤੀਜੇ ਨੇ ਖੇਤਾਂ ‘ਚੋਂ ਆਉਂਦੇ ਚਾਚੇ ‘ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ
ਹੁਸ਼ਿਆਰਪੁਰ (ਵੀਓਪੀ ਬਿਊਰੋ) ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਵੇਰ ਦੇ ਤੜਕਸਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਖੇਤਾਂ ਤੋਂ ਆ ਰਹੇ ਸੁਖਵੰਤ ਸਿੰਘ ‘ਤੇ ਉਸ ਦੇ ਭਤੀਜੇ ਵੱਲੋਂ ਪੰਜ ਗੋਲੀਆਂ ਚਲਾਈਆਂ ਗਈਆਂ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਦੌਰਾਨ ਇੱਕ ਗੋਲੀ ਉਸਦੀ ਕਾਰ ਦੇ ਵਿੱਚ ਜਾ ਕੇ ਲੱਗੀ ਅਤੇ ਜੋ ਚਾਰ ਫਾਇਰ ਨੇ ਉਸਦੇ ਉੱਪਰ ਕੀਤੇ, ਉਹ ਗਣੀਮਤ ਰਹੀ ਕਿ ਇਸ ਦੇ ਵਿੱਚੋਂ ਕੋਈ ਵੀ ਗੋਲੀ ਕਿਸੇ ਵੀ ਵਿਅਕਤੀ ਦੇ ਉੱਪਰ ਜਾ ਕੇ ਨਹੀਂ ਲੱਗੀ।
ਪੀੜਤ ਸੁਖਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜੋ ਮੁਲਜ਼ਮ ਹੈ ਮੇਰਾ ਹੀ ਭਤੀਜਾ ਹੈ ਅਤੇ ਪਹਿਲਾਂ ਵੀ ਮੇਰੀ ਬੇਟੀ ਨੂੰ ਮੇਰੀ ਰਿਵਾਲਵਰ ਲੈ ਕੇ ਡਰਾਉਂਦਾ ਰਹਿੰਦਾ ਹੈ। ਹੁਣ ਵੀ ਇਸਨੇ ਜਦੋਂ ਮੈਂ ਖੇਤਾਂ ਤੋਂ ਆ ਰਿਹਾ ਸੀ ਤਾਂ ਆਪਣੇ ਘਰ ਵੱਲ ਨੂੰ ਮੁੜਦੇ ਸਾਰ ਮੇਰੇ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜੋ ਕਿ ਮੈਂ ਆਪਣੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਦੌੜ ਕੇ ਆਪਣੀ ਜਾਨ ਬਚਾਈ।





