Skip to content
Monday, June 9, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
9
ਪੰਜਾਬ ’ਚ 11 ਜੂਨ ਤਕ ਗਰਮੀ ਦਾ ਅਲਰਟ, ਐਡਵਾਇਜ਼ਰੀ ਜਾਰੀ
Delhi
jalandhar
Latest News
National
Punjab
ਪੰਜਾਬ ’ਚ 11 ਜੂਨ ਤਕ ਗਰਮੀ ਦਾ ਅਲਰਟ, ਐਡਵਾਇਜ਼ਰੀ ਜਾਰੀ
June 9, 2025
VOP TV
ਪੰਜਾਬ ’ਚ 11 ਜੂਨ ਤਕ ਗਰਮੀ ਦਾ ਅਲਰਟ, ਐਡਵਾਇਜ਼ਰੀ ਜਾਰੀ
ਚੰਡੀਗੜ੍ਹ (ਵੀਓਪੀ ਬਿਊਰੋ) : ਇਸ ਵਾਰ ਦੱਖਣ-ਪਛਮੀ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ। ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਘੱਟ ਦਬਾਅ ਕਾਰਨ ਕੇਰਲ, ਮਹਾਰਾਸ਼ਟਰ, ਗੋਆ ਅਤੇ ਉੱਤਰ-ਪੂਰਬੀ ਰਾਜਾਂ ਵਿਚ ਕਈ ਦਿਨਾਂ ਤਕ ਭਾਰੀ ਬਾਰਸ਼ ਹੋਈ। ਕੇਰਲ ਅਤੇ ਉੱਤਰ-ਪੂਰਬ ਵਿਚ ਸਥਿਤੀ ਬਹੁਤ ਗੰਭੀਰ ਹੋ ਗਈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਵੱਡੇ ਪੱਧਰ ’ਤੇ ਜਾਨ-ਮਾਲ ਦਾ ਨੁਕਸਾਨ ਹੋਇਆ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਭਵਿੱਖਬਾਣੀ ਕੀਤੀ ਹੈ ਕਿ ਫਿਲਹਾਲ ਮੌਸਮ ਆਮ ਰਹੇਗਾ। ਮੌਸਮ ਵਿਗਿਆਨੀਆਂ ਨੇ ਰਾਜਸਥਾਨ ਅਤੇ ਯੂਪੀ ਸਮੇਤ ਕਈ ਰਾਜਾਂ ਵਿਚ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਹੈ। 7 ਜੂਨ 2025 ਨੂੰ ਰਾਜਸਥਾਨ ਦੇ ਜੈਸਲਮੇਰ ਵਿਚ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ। ਦਿੱਲੀ-ਐਨਸੀਆਰ ਵਿਚ ਵੀ ਲੋਕ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ।
ਆਈਐਮਡੀ ਦੇ ਤਾਜ਼ਾ ਅਪਡੇਟ ਅਨੁਸਾਰ ਪੱਛਮੀ ਰਾਜਸਥਾਨ ਵਿਚ 8-11 ਜੂਨ ਤਕ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਵਿਚ 09-11 ਜੂਨ ਦੌਰਾਨ ਅਤੇ ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਵਿਚ 9 ਅਤੇ 10 ਜੂਨ, 2025 ਤਕ ਗਰਮੀ ਦੀ ਲਹਿਰ ਜਾਰੀ ਰਹਿ ਸਕਦੀ ਹੈ। ਇਸ ਕਾਰਨ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਦੀ ਉਮੀਦ ਹੈ। ਖੁਸ਼ਕ ਮੌਸਮ ਅਤੇ ਨਮੀ ਦੇ ਕਾਰਨ ਲੋਕਾਂ ਨੂੰ ਹੁੰਮਸ ਵਾਲੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਸਮੇਂ ਦੋ-ਤਿੰਨ ਦਿਨਾਂ ਤਕ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ।
ਇਸ ਸਮੇਂ ਕੋਈ ਮੌਸਮ ਪ੍ਰਣਾਲੀ ਵਿਕਸਤ ਨਾ ਹੋਣ ਕਾਰਨ ਮੌਸਮ ਇਸ ਤਰ੍ਹਾਂ ਰਹਿਣ ਦੀ ਉਮੀਦ ਹੈ। ਇਸ ਤੋਂ ਬਾਅਦ ਵਾਯੂਮੰਡਲ ਵਿਚ ਬਦਲਾਅ ਦੀ ਸੰਭਾਵਨਾ ਹੈ। ਮੀਂਹ ਕਾਰਨ ਪਾਰਾ ਡਿੱਗ ਸਕਦਾ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ 10 ਜੂਨ ਤੋਂ ਦੱਖਣ ਭਾਰਤ ਅਤੇ ਉਤਰ-ਪੂਰਬੀ ਰਾਜਾਂ ਵਿਚ ਭਾਰੀ ਬਾਰਸ਼ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ।
ਜਾਰੀ ਕੀਤੇ ਅਲਰਟ ਮੁਤਾਬਕ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫ਼ਰੀਦਕੋਟ, ਫ਼ਾਜ਼ਿਲਕਾ, ਬਰਨਾਲਾ, ਸੰਗਰੂਰ, ਮੋਗਾ ਅਤੇ ਪਟਿਆਲਾ ਵਿਚ ‘ਲੂ’ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ‘ਲੂ’ ਦੌਰਾਨ ਸਰੀਰ ਨੂੰ ਗਰਮੀ ਲੱਗਣ ਦਾ ਖ਼ਤਰਾ ਰਹਿੰਦਾ ਹੈ। ਦੱਸਣਯੋਗ ਹੈ ਕਿ ਆਮ ਤੌਰ ’ਤੇ ਮਾਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪੰਜਾਬ ਵਿਚ ਆ ਜਾਂਦਾ ਹੈ ਪਰ ਇਸ ਵਾਰ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ ’ਚ ਮਾਨਸੂਨ ਜਲਦੀ ਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ। ਪੰਜਾਬ ਵਿਚ ਅੱਜ 44.8 ਡਿਗਰੀ ਸੈਲਸੀਅਸ ਦੇ ਨਾਲ ਬਠਿੰਡਾ ਜ਼ਿਲ੍ਹਾ ਸੱਭ ਤੋਂ ਗਰਮ ਰਿਹਾ। ਜਦਕਿ 44.0 ਡਿਗਰੀ ਸੈਲਸੀਅਸ ਤਾਪਮਾਨ ਨਾਲ ਅੰਮ੍ਰਿਤਸਰ ਦੂਜੇ ਨੰਬਰ ਤੇ ਰਿਹਾ।
Post navigation
ਕੈਨੇਡਾ ‘ਚ ਵੱਖਵਾਦੀਆਂ ਨੇ ਪੱਤਰਕਾਰ ਨੂੰ ਘੇਰਿਆ, ਪੁਲਿਸ ਨੂੰ ਦੱਸਿਆ ਤਾਂ ਵੀ ਨਹੀਂ ਹੋਈ ਕਾਰਵਾਈ
ਖਤਰਨਾਕ ਬਿਮਾਰੀ ਫੈਲਾ ਰਿਹਾ ਚੀਨ, ਫੰਗਸ ਦੀ ਕਰ ਰਿਹਾ ਤਸਕਰੀ, ਦੁਨੀਆ ਲਈ ਬਣ ਸਕਦੈ ਕਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us