ਵੱਡਾ Fraud… ਭਾਰਤ ਦੇ 30 ਪਹਿਲਵਾਨਾਂ ਨੇ ਕੀਤਾ ਹੇਰਫੇਰ, ਕੁਸ਼ਤੀ ਸੰਘ ਨੇ ਕੀਤੇ ਸਸਪੈਂਡ

ਵੱਡਾ Fraud… ਭਾਰਤ ਦੇ 30 ਪਹਿਲਵਾਨਾਂ ਨੇ ਕੀਤਾ ਹੇਰਫੇਰ, ਕੁਸ਼ਤੀ ਸੰਘ ਨੇ ਕੀਤੇ ਸਸਪੈਂਡ

ਨਵੀਂ ਦਿੱਲੀ (ਵੀਓਪੀ ਬਿਊਰੋ) ਭਾਰਤੀ ਕੁਸ਼ਤੀ ਸੰਘ (ਡਬਲਿਊ. ਐਫ਼. ਆਈ.) ਨੇ ਜੂਨੀਅਰ ਪੱਧਰ ’ਤੇ ਜ਼ਿਆਦਾ ਉਮਰ ਦੇ ਪਹਿਲਵਾਨਾਂ ’ਤੇ ਸ਼ਿਕੰਜਾ ਕਸਦੇ ਹੋਏ ਪਿਛਲੇ ਮਹੀਨੇ 400 ਤੋਂ ਵੱਧ ਅਜਿਹੇ ਮਾਮਲਿਆਂ ਦੀ ਜਾਂਚ ਤੋਂ ਬਾਅਦ 30 ਪਹਿਲਵਾਨਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤਾ ਹੈ।

ਡਬਲਿਊ. ਐਫ਼. ਆਈ. ਨੇ ਮੁੱਖ ਰੂਪ ਨਾਲ ਦਿੱਲੀ ਦੇ ਅਖਾੜਿਆਂ ਦੇ ਕੋਚਾਂ ਤੇ ਪਹਿਲਵਾਨਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਹਰਿਆਣਾ ਦੇ ਕਈ ਪਹਿਲਵਾਨਾਂ ਨੇ ਫ਼ਰਜ਼ੀ ਪ੍ਰਮਾਣ ਪੱਤਰ ਹਾਸਲ ਕਰ ਕੇ ਇਹ ਦਿਖਾਇਆ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਵਿਚ ਪੈਦਾ ਹੋਏ ਹਨ ਤੇ ਜੂਨੀਅਰ ਪੱਧਰ ’ਤੇ ਮੁਕਾਬਲੇਬਾਜ਼ੀ ਕਰਨ ਦੇ ਯੋਗ ਹਨ।

ਇਨ੍ਹਾਂ ਵਿਚੋਂ ਦੋ ਪਹਿਲਵਾਨ ਅਜਿਹੇ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਬਿਹਾਰ ਵਿਚ ਆਯੋਜਤ ਖੇਲੋ ਇੰਡੀਆ ਖੇਡਾਂ ਵਿਚ ਤਮਗ਼ੇ ਜਿੱਤੇ ਸਨ।

error: Content is protected !!