ਹਨੀਮੂਨ ‘ਤੇ ਗਈ ਪਤਨੀ ਬਣੀ ਕਾਤਲ… ਪਤੀ ਦੀ ਮਿਲੀ ਲਾਸ਼

ਹਨੀਮੂਨ ‘ਤੇ ਗਈ ਪਤਨੀ ਬਣੀ ਕਾਤਲ… ਪਤੀ ਦੀ ਮਿਲੀ ਲਾਸ਼

ਵੀਓਪੀ ਬਿਊਰੋ – ਸ਼ਿਲਾਂਗ ਵਿੱਚ ਹਨੀਮੂਨ ਮਨਾਉਣ ਗਏ ਪਤੀ-ਪਤਨੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਦੌਰਾਨ ਪਤੀ ਦੀ ਮੌਤ ਹੋ ਗਈ ਅਤੇ ਇਸ ਮਾਮਲਾ ਕਾਫੀ ਸੁਰਖੀਆਂ ‘ਚ ਆਇਆ, ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਅਤੇ 4 ਸ਼ੱਕੀਆਂ ਨੂੰ ਸ਼ਿਲਾਂਗ ਵਿੱਚ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਨਮ ਐਤਵਾਰ ਰਾਤ 3 ਵਜੇ ਯੂਪੀ ਦੇ ਗਾਜ਼ੀਪੁਰ ਵਿੱਚ ਇੱਕ ਢਾਬੇ ‘ਤੇ ਪਹੁੰਚੀ ਸੀ। ਢਾਬਾ ਸੰਚਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ।

ਬਾਕੀ 4 ਮੁਲਜ਼ਮਾਂ ਨੂੰ ਰਾਤ ਭਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਕੀਤੇ ਗਏ ਛਾਪਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਐਮਪੀ ਦੇ ਬੀਨਾ ਤੋਂ ਆਨੰਦ, ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ, ਇੰਦੌਰ ਤੋਂ ਆਕਾਸ਼ ਰਾਜਪੂਤ ਅਤੇ ਉੱਤਰ ਪ੍ਰਦੇਸ਼ ਦੇ ਲਲਿਤਪੁਰ ਤੋਂ ਆਕਾਸ਼ ਲੋਧੀ ਨੂੰ ਹਿਰਾਸਤ ਵਿੱਚ ਲਿਆ ਗਿਆ।

ਮੇਘਾਲਿਆ ਐਸਆਈਟੀ ਮੁਖੀ ਹਰਬਰਟ ਪਿਨਿਆਦ ਖਾਰਕੋਂਗੋਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਰਾਜਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਸਿਰ ‘ਤੇ ਦੋ ਸੱਟਾਂ ਸਨ। ਇਸ ਦੌਰਾਨ, ਮੇਘਾਲਿਆ ਦੇ ਸ਼ਿਲਾਂਗ ਤੋਂ ਦੋ ਮਹਿਲਾ ਪੁਲਿਸ ਅਧਿਕਾਰੀ ਸ਼ਾਮ ਨੂੰ ਗਾਜ਼ੀਪੁਰ ਪਹੁੰਚੀਆਂ। ਪੁਲਿਸ ਅਧਿਕਾਰੀ ਸੋਨਮ ਰਘੂਵੰਸ਼ੀ ਨੂੰ ਸਖੀ ਵਨ-ਸਟਾਪ ਸੈਂਟਰ ‘ਤੇ ਮਿਲੇ। ਇਸ ਤੋਂ ਬਾਅਦ ਸੋਨਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸਨੂੰ ਸ਼ਿਲਾਂਗ ਲਿਜਾਇਆ ਜਾ ਰਿਹਾ ਹੈ।

ਸੋਨਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਬੇਕਸੂਰ ਹੈ। ਰਾਜਾ ਰਘੂਵੰਸ਼ੀ ਅਤੇ ਉਸਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ ਖੇਤਰ ਤੋਂ ਲਾਪਤਾ ਹੋ ਗਏ ਸਨ। ਰਾਜਾ ਦੀ ਲਾਸ਼ 2 ਜੂਨ ਨੂੰ ਇੱਕ ਖਾਈ ਵਿੱਚੋਂ ਮਿਲੀ ਸੀ, ਜਦੋਂ ਕਿ ਉਸਦੀ ਪਤਨੀ ਸੋਨਮ ਦੀ ਭਾਲ ਜਾਰੀ ਸੀ।

ਸ਼ਿਲਾਂਗ ਪੁਲਿਸ ਦਾ ਦਾਅਵਾ ਹੈ ਕਿ ਸੋਨਮ ਨੇ ਯੂਪੀ ਦੇ ਗਾਜ਼ੀਪੁਰ ਦੇ ਨੰਦਗੰਜ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ।

error: Content is protected !!