Skip to content
Saturday, June 21, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
21
ਸ਼ਾਮ ਨੂੰ ਅਫਸਰ ਗੇੜਾ ਲਾ ਕੇ ਗਏ… ਰਾਤ ਨੂੰ ਨਸ਼ਾ ਛੁਡਾਊ ਕੇਂਦਰ ‘ਚੋਂ ਭੱਜ ਗਏ 18 ਮਰੀਜ਼
Crime
Latest News
National
Punjab
ਸ਼ਾਮ ਨੂੰ ਅਫਸਰ ਗੇੜਾ ਲਾ ਕੇ ਗਏ… ਰਾਤ ਨੂੰ ਨਸ਼ਾ ਛੁਡਾਊ ਕੇਂਦਰ ‘ਚੋਂ ਭੱਜ ਗਏ 18 ਮਰੀਜ਼
June 21, 2025
VOP TV
ਸ਼ਾਮ ਨੂੰ ਅਫਸਰ ਗੇੜਾ ਲਾ ਕੇ ਗਏ… ਰਾਤ ਨੂੰ ਨਸ਼ਾ ਛੁਡਾਊ ਕੇਂਦਰ ‘ਚੋਂ ਭੱਜ ਗਏ 18 ਮਰੀਜ਼
ਫਰੀਦਕੋਟ (ਵੀਓਪੀ ਬਿਊਰੋ) ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਮਰੀਜ਼ ਜਿਨਾਂ ਵਿੱਚੋਂ 18 ਦੇ ਕਰੀਬ ਨੌਜਵਾਨ ਮਰੀਜ਼ ਦੇਰ ਰਾਤ ਉਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਵਾਂ ਦੇ ਕੇ ਫਰਾਰ ਹੋ ਗਏ। ਹਾਲਾਂਕਿ ਆਨਨ-ਫਾਨਨ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਵਿੱਚੋਂ ਦਸ ਮਰੀਜ਼ਾਂ ਨੂੰ ਮੁੜ ਕਾਬੂ ਕਰ ਲਿਆ ਗਿਆ, ਜਦ ਕਿ ਅੱਠ ਮਰੀਜ਼ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ। ਜਿਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਐਸ ਦੀ ਧਾਰਾ ਤਹਿਤ ਮਾਮਲੇ ਦਰਜ ਹਨ।
ਗੌਰਤਲਬ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਡੀ ਹੋਈ ਹੈ ਅਤੇ ਨਾਲ ਹੀ ਜਿਹੜੇ ਨੌਜਵਾਨ ਆਪਣੀ ਇੱਛਾ ਨਾਲ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਪੁਲਿਸ ਵੱਲੋਂ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਪਰ ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ 18 ਮਰੀਜ਼ ਉੱਥੋਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਚੱਕਮਾਂ ਦੇ ਕੇ ਫਰਾਰ ਹੋ ਗਏ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਸਾਰਿਆਂ ਵੱਲੋਂ ਇਕੱਠੇ ਸਲਾਹ ਕਰਕੇ ਉਥੋਂ ਦੇ ਸੁਰੱਖਿਆ ਗਾਰਡ ਨੂੰ ਚੱਕਵਾਂ ਦਿੱਤਾ ਗਿਆ ਤੇ ਉਥੋਂ ਮੌਕੇ ਤੋਂ ਫਰਾਰ ਹੋ ਗਏ ,ਜਿਨਾਂ ਵਿੱਚੋਂ 10 ਮਰੀਜ਼ਾਂ ਨੂੰ ਮੁੜ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਹਨਾਂ ਵਿੱਚੋਂ ਹਲੇ ਅੱਠ ਮਰੀਜ਼ ਫਰਾਰ ਹਨ ਜਿੰਨਾ ਖਿਲਾਫ ਪਹਿਲਾਂ ਤੋਂ ਹੀ ਐਨਡੀਪੀਸੀ ਐਕਟ ਤਹਿਤ ਮਾਮਲੇ ਦਰਜ ਹਨ। ਜਿਨ੍ਹਾਂ ਲਈ ਸੰਬੰਧਿਤ ਥਾਣਿਆਂ ਵਿੱਚ ਇਤਲਾਹ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਹਨਾਂ ਨੂੰ ਵੀ ਕਾਬੂ ਕਰ ਹਸਪਤਾਲ ਵਿੱਚ ਮੁੜ ਭਰਤੀ ਕਰਵਾਇਆ ਜਾਏਗਾ।
ਗੌਰਤਲਬ ਹੈ ਕਿ ਕੱਲ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਹੇ ਬਲਤੇਜ ਸਿੰਘ ਪੰਨੂ ਵੱਲੋਂ ਐੱਸਐੱਸਪੀ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਨਾਲ ਮਿਲ ਕੇ ਇਸੇ ਨਸ਼ਾ ਕੇਂਦਰ ਦਾ ਦੌਰਾ ਕੀਤਾ ਗਿਆ ਸੀ ਅਤੇ ਨਸ਼ਾ ਕੇਂਦਰ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਸੀ ਅਤੇ ਉਹਨਾਂ ਨੂੰ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ ਸੀ ਪਰ ਉਸੇ ਰਾਤ ਹੀ ਇਸ ਨਸ਼ਾ ਛੁੜਾਊ ਕੇਂਦਰ ਵਿੱਚ ਦਾਖਲ ਮਰੀਜ਼ਾਂ ਵੱਲੋਂ ਗਾਰਡ ਨੂੰ ਚੱਕਵਾਂ ਦੇ ਕੇ ਫਰਾਰ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ।
Post navigation
ਪੰਜਾਬੀ ਸਿੰਗਰ ਕੈਂਬੀ ਗਾਣੇ ਦੀ ਵੀਡੀਓ ‘ਚ ਹੋਇਆ ਨੰਗਾ, ਹੁਣ ਕਹਿੰਦਾ-ਮੈਨੂੰ ਮਿਲ ਰਹੀਆਂ ਨੇ ਧਮਕੀਆਂ
ਕੈਨੇਡਾ ਜਾ ਕੇ ਮੁਕਰੀ ਮੰਗੇਤਰ, ਨੌਜਵਾਨ ਨੇ ਕੀਤੀ ਖੁਦ+ਕੁਸ਼ੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us