ਮਾਨਸੂਨ ਦੀ ਐਂਟਰੀ, ਮੌਸਮ ਵਿਭਾਗ ਵੱਲੋਂ ਓਰੈਂਜ ਅਲਰਟ, ਕਈ ਜਗ੍ਹਾ ਲੋਕਾਂ ‘ਚ ਡਰ
ਜਲੰਧਰ/ਪਠਾਨਕੋਟ (ਵੀਓਪੀ ਬਿਊਰੋ) ਮਾਨਸੂਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਐਤਵਾਰ ਨੂੰ, ਲਗਭਗ ਇੱਕ ਹਫ਼ਤਾ ਪਹਿਲਾਂ, ਮਾਨਸੂਨ ਪਠਾਨਕੋਟ ਰਾਹੀਂ ਸੂਬੇ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਵੀ ਹੋਈ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਦੋ ਦਿਨਾਂ ਵਿੱਚ ਮਾਨਸੂਨ ਪੰਜਾਬ ਦੇ ਕੁਝ ਹੋਰ ਹਿੱਸਿਆਂ ਨੂੰ ਕਵਰ ਕਰੇਗਾ। ਵਿਭਾਗ ਨੇ ਸੋਮਵਾਰ ਤੋਂ ਅਗਲੇ ਛੇ ਦਿਨਾਂ ਲਈ ਪੰਜਾਬ ਵਿੱਚ ਕਈ ਥਾਵਾਂ ‘ਤੇ ਤੇਜ਼ ਗਰਜ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ, ਖਾਸ ਤੌਰ ‘ਤੇ 25 ਜੂਨ ਲਈ ਬਹੁਤ ਭਾਰੀ ਮੀਂਹ ਦਾ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ ਤੇ ਗੋਬਿੰਦ ਨਗਰ ਦੇ ਨੇੜੇ ਦੇ ਲੋਕਾਂ ਨੂੰ ਇੱਕ ਵਾਰੀ ਫਿਰ ਤੋਂ ਡਰ ਮਹਿਸੂਸ ਹੋ ਰਿਹਾ ਹੈ, ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਮਾਨਸੂਨ ਦੀ ਦਸਤਕ ਦੱਸੀ ਜਾ ਰਹੀ ਹੈ ਤਾਂ ਜੇ ਇਸ ਸਾਲ ਫਿਰ ਤੋਂ ਭਾਰੀ ਬਰਸਾਤ ਹੁੰਦੀ ਹੈ ਤਾਂ ਇਹਨਾਂ ਨੀਵੇਂ ਇਲਾਕਿਆਂ ਦੇ ਲੋਕਾਂ ਦਾ ਕਿਤੇ ਫਿਰ ਤੋਂ ਭਾਰੀ ਨੁਕਸਾਨ ਨਾ ਹੋ ਜਾਵੇ ਪਿਛਲੇ ਸਾਲ ਵੀ ਬਰਸਾਤਾਂ ਦੇ ਕਾਰਨ ਇਹਨਾਂ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਵੜ ਗਿਆ ਸੀ ਕਿਉਂਕਿ ਨਦੀ ਦੇ ਵਿੱਚ ਹਰੀ ਬੂਟੀ ਉਗਾਈ ਜਿਸ ਦੇ ਨਾਲ ਪਾਣੀ ਦਾ ਵਹਾਵ ਨਹੀਂ ਚੱਲ ਸਕਦਾ ਤੇ ਬਲੋਕ ਹੋਣ ਦੇ ਕਾਰਨ ਨਦੀ ਭਰ ਜਾਂਦੀ ਹੈ ਤੇ ਆਸ ਪਾਸ ਇਲਾਕਿਆਂ ਨੂੰ ਮਾਰ ਕਰਦੀ ਦਿਖਾਈ ਦਿੰਦੀ ਹੈ। ਹੁਣ ਵੀ ਲੋਕਾਂ ਨੇ ਕਿਹਾ ਕਿ ਡਰ ਲੱਗਦਾ ਹੈ ਜਦੋਂ ਮਾਨਸੂਨ ਦੀ ਚਰਚਾ ਹੁੰਦੀ ਹੈ ਥੋੜੀ ਜਿਹੀ ਬਰਸਾਤ ਪੈਂਦੀ ਹੈ ਤਾਂ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਹੈ।





