Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
28
ਹਾਰ ਤੋਂ ਬਾਅਦ ਆਸ਼ੂ ਨੇ ਕੀਤਾ ਸਵਾਲ… ਵੋਟਰ ਪਾਰਟੀ ਤੋਂ ਦੂਰ ਕਿਉਂ ਹੋਇਆ?: ਆਸ਼ੂ
Latest News
Ludhiana
National
Politics
Punjab
ਹਾਰ ਤੋਂ ਬਾਅਦ ਆਸ਼ੂ ਨੇ ਕੀਤਾ ਸਵਾਲ… ਵੋਟਰ ਪਾਰਟੀ ਤੋਂ ਦੂਰ ਕਿਉਂ ਹੋਇਆ?: ਆਸ਼ੂ
June 28, 2025
VOP TV
ਹਾਰ ਤੋਂ ਬਾਅਦ ਆਸ਼ੂ ਨੇ ਕੀਤਾ ਸਵਾਲ… ਵੋਟਰ ਪਾਰਟੀ ਤੋਂ ਦੂਰ ਕਿਉਂ ਹੋਇਆ?: ਆਸ਼ੂ
ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਪੱਛਮੀ ਸੀਟ ਤੋਂ ਚੋਣ ਹਾਰਨ ਤੋਂ ਬਾਅਦ ਕਾਂਗਰਸ ਵਿੱਚ ਅਹੁਦਿਆਂ ਤੋਂ ਅਸਤੀਫਿਆਂ ਦੀ ਝੜੀ ਲੱਗ ਗਈ। ਹਾਰਲਦਾ ਕਾਰਨ ਵੀ ਕਾਂਗਰਸ ਵਿੱਚ ਉੱਠੇ ਮਤਭੇਦਾਂ ਨੂੰ ਹੀ ਦੱਸਿਆ ਦਾ ਰਿਹਾ ਹੈ। ਇਸੇ ਨੂੰ ਲੈ ਕੇ ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਪੋਸਟ ਪਾਈ ਅਤੇ ਅਜਿਹਾ ਲੱਗ ਰਿਹਾ ਕਿ ਉਹ ਆਪਣੀ ਹੀ ਪਾਰਟੀ ਤੋਂ ਨਰਾਜ਼ ਹਨ।
ਭਾਰਤ ਭੂਸ਼ਣ ਆਸ਼ੂ ਨੇ ਲਿਖਿਆ ਕਿ ਜਨਤਕ ਜੀਵਨ ਵਿੱਚ ਸਾਨੂੰ ਸਿਖਾਇਆ ਜਾਂਦਾ ਹੈ ਕਿ ਜਿੱਤ ਅਤੇ ਹਾਰ ਦੋਵੇਂ ਨੂੰ ਬਰਾਬਰੀ ਦੀ ਸ਼ਾਲੀਨਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਜੇਕਰ ਮੇਰਾ ਅਸਤੀਫ਼ਾ ਕਾਂਗਰਸ ਪਾਰਟੀ ਨੂੰ ਵਿਚਾਰ ਕਰਨ, ਮੁੜ ਸੰਗਠਿਤ ਹੋਣ ਤੇ ਨਵੀਨਤਾ ਦੀ ਦਿਸ਼ਾ ਦੇਣ ਵਿਚ ਮਦਦ ਕਰ ਸਕਦਾ ਹੈ, ਤਾਂ ਇਹ ਕਦੇ ਵੀ ਰੋਕਿਆ ਨਹੀਂ ਜਾਣਾ ਚਾਹੀਦਾ।
ਮੇਰਾ ਅਸਤੀਫ਼ਾ ਹੁਣ ਉੱਚ ਕਮਾਨ ਵੱਲੋਂ ਸਵੀਕਾਰ ਕੀਤਾ ਗਿਆ ਹੈ..ਪਾਰਟੀ ਪ੍ਰਤੀ ਮੇਰੀ ਨੈਤਿਕ ਜ਼ਿੰਮੇਵਾਰੀ ਦਾ ਕੰਮ ਹੈ, ਲੁਧਿਆਣਾ ਪੱਛਮੀ ਦੀ ਚੋਣ ਹਾਰ ਨਿਸ਼ਚਤ ਤੌਰ ’ਤੇ ਨਿਰਾਸ਼ਾਜਨਕ ਸੀ, ਪਰ ਇਸ ਨੂੰ ਕੁਝ ਵਿਅਕਤੀਆਂ ਦੀ ਕਾਰਵਾਈ ਤੱਕ ਸੀਮਿਤ ਕਰ ਦੇਣਾ ਨਾ ਸਿਰਫ਼ ਰਾਜਨੀਤਕ ਤੌਰ ’ਤੇ ਗ਼ਲਤ ਹੈ, ਸਗੋਂ ਪਾਰਟੀ ਦੇ ਅੰਦਰੂਨੀ ਢਾਂਚੇ ਲਈ ਵੀ ਹਾਨੀਕਾਰਕ ਹੈ। ਨਾ ਤਾਂ ਮੈਂ ਕੋਈ ਪੈਰਲਲ ਮੁਹਿੰਮ ਚਲਾਈ, ਨਾ ਹੀ ਕਿਸੇ ਗੁਟਬਾਜ਼ੀ ਵਿਚ ਸ਼ਾਮਲ ਹੋਇਆ। ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ, ਉਹ ਮੇਰੀ ਨਿਸ਼ਠਾ ਨੂੰ ਜਾਣਦੇ ਹਨ। ਹਾਂ, ਤਾਲਮੇਲ ਦੀ ਘਾਟ ਰਹੀ ਤੇ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹਾਂ ਕਿ ਮੈਂ ਹਾਲਾਤ ਦੇ ਬਾਵਜੂਦ ਵੀ ਉਸ ਦਰਾਰ ਨੂੰ ਪੂਰਾ ਨਹੀਂ ਕਰ ਸਕਿਆ।
ਇਹ ਸਮਾਂ ਇਲਜ਼ਾਮ ਲਾਉਣ ਦਾ ਨਹੀਂ, ਸੋਧ ਅਤੇ ਸੁਧਾਰ ਦਾ ਹੋਣਾ ਚਾਹੀਦਾ ਹੈ। ਸਵਾਲ ਇਹ ਹੈ ਕਿ ਵੋਟਰ ਪਾਰਟੀ ਤੋਂ ਦੂਰ ਕਿਉਂ ਹੋਇਆ? ਮੁਹਿੰਮ ਨੂੰ ਅਸ਼ਾਂਤ ਕਰਨ ਲਈ ਪ੍ਰਾਕਸੀ ਕਿਉਂ ਵਰਤੇ ਗਏ? ਅਤੇ ਚੋਣ ਨੂੰ ਕੁਝ ਲੋਕਾਂ ਨੇ ਨਿੱਜੀ ਹਿਸਾਬ ਚੁਕਾਉਣ ਦਾ ਮੰਚ ਕਿਉਂ ਬਣਾਇਆ? ਮੈਂ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਂਗਰਸ ਪਾਰਟੀ ਦੀ ਨਿਸ਼ਠਾ ਨਾਲ ਸੇਵਾ ਕਰ ਰਿਹਾ ਹਾਂ ਕਦੇ ਵੀ ਸੁਵਿਧਾ ਦੀ ਖਾਤਰ ਨਹੀਂ, ਸਿਰਫ਼ ਕਰਤਵ ਦੀ ਭਾਵਨਾ ਨਾਲ। ਸਭ ਤੋਂ ਮੁਸ਼ਕਲ ਵੇਲੇ, ਜਦੋਂ ਮੈਂ ਨਿੱਜੀ ਅਤੇ ਕਾਨੂੰਨੀ ਸੰਘਰਸ਼ ਵਿਚ ਸੀ, ਮੈਂ ਇਕੱਲਾ ਹੀ ਲੜਿਆ, ਪਰ ਕਦੇ ਵੀ ਪਾਰਟੀ ਦੇ ਵਿਰੁਧ ਨਹੀਂ ਗਿਆ ਜਦਕਿ ਹੋਰ ਲਾਭ ਲੈ ਰਹੇ ਸਨ..ਤੇ ਅੱਜ ਵੀ ਮੈਂ ਉੱਥੇ ਹੀ ਹਾਂ ਜਿੱਥੇ ਹਮੇਸ਼ਾ ਰਿਹਾ ਜ਼ਮੀਨ ‘ਤੇ ਲੋਕਾਂ ਦੇ ਨਾਲ।
ਪੰਜਾਬ ਨੂੰ ਇੱਕ ਅਜਿਹੀ ਕਾਂਗਰਸ ਦੀ ਲੋੜ ਹੈ ਜੋ ਇਕਜੁੱਟ ਹੋਵੇ, ਦਿਸ਼ਾ ਵਿਚ ਸਾਫ਼ ਹੋਵੇ ਤੇ ਨੀਤੀਆਂ ਵਿਚ ਮਜਬੂਤ ਹੋਵੇ…ਮੈਂ ਇਨਸਾਫ਼ ਦੀ ਉਮੀਦ ਰੱਖਦਾ ਹਾਂ..ਵਰਕਰਾਂ ਅਤੇ ਪੰਜਾਬ ਲਈ ਸੰਘਰਸ਼ ਜਾਰੀ ਰਹੇਗਾ ਅਤੇ ਮੈਂ ਇਸ ਦਾ ਹਿੱਸਾ ਬਣ ਕੇ ਰਹਾਂਗਾ।
Post navigation
14-15 ਸਾਲ ਦੇ ਬੱਚਿਆਂ ਨੂੰ ਐਕਟਿਵਾ ਫੜਾਉਣੀ ਪਈ ਭਾਰੀ, ਬੁਝੇ 2 ਘਰਾਂ ਦੇ ਚਿਰਾਗ
ਦਿਲਜੀਤ ਤੇ ਹਾਨੀਆ ਦਾ ਸਮਰਥਨ ਕਰਨਾ ਪਿਆ ਭਾਰੀ, ਗਾਇਕ ਜੱਸੀ ਖਿਲਾਫ਼ ਸ਼ਿਕਾਇਤ ਦਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us