ਵਿਦੇਸ਼ਾਂ ‘ਚ ਗਏ ਭਾਰਤੀਆਂ ਨੇ ਕੀਤੀ ਬੱਲੇ ਬੱਲੇ, ਦੇਸ਼ ‘ਚ ਭੇਜੇ 1.68 ਲੱਖ ਕਰੋੜ ਰੁਪਏ

ਵਿਦੇਸ਼ਾਂ ‘ਚ ਗਏ ਭਾਰਤੀਆਂ ਨੇ ਕੀਤੀ ਬੱਲੇ ਬੱਲੇ, ਦੇਸ਼ ‘ਚ ਭੇਜੇ 1.68 ਲੱਖ ਕਰੋੜ ਰੁਪਏ
ਵੀਓਪੀ ਬਿਊਰੋ- ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਇਕ ਵਾਰ ਫਿਰ ਕਮਾਲ ਕਰ ਵਿਖਾ ਇਆ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਪਿਛਲੇ ਵਿੱਤੀ ਸਾਲ ਵਿਚ ਦੇਸ਼ ਵਿਚ ਰਿਕਾਰਡ 135.46 ਬਿਲੀਅਨ ਡਾਲਰ ਯਾਨਿ 1.68 ਲੱਖ ਕਰੋੜ ਰੁਪਏ ਭੇਜੇ ਹਨ।
ਇਹ ਹੁਣ ਤਕ ਦੀ ਸੱਭ ਤੋਂ ਵੱਡੀ ਰਕਮ ਹੈ ਅਤੇ ਇਸ ਕਾਰਨ, ਭਾਰਤ ਇਕ ਵਾਰ ਫਿਰ ਦੁਨੀਆਂ ਵਿਚ ਸੱਭ ਤੋਂ ਵੱਧ ਰੈਮਿਟੈਂਸ ਪ੍ਰਾਪਤ ਕਰਨ ਵਾਲਾ ਦੇਸ਼ ਬਣ ਗਿਆ ਹੈ। ਇਸ ਵਿਚ 14% ਦੀ ਵਾਧਾ ਹੋਇਆ ਹੈ ਅਤੇ ਇਸ ਦਾ ਮੁੱਖ ਕਾਰਨ ਅਮਰੀਕਾ, ਬਰਤਾਨੀਆਂ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿਚ ਭਾਰਤੀ ਹੁਨਰਮੰਦ ਕਾਮਿਆਂ ਦੀ ਵੱਧ ਰਹੀ ਗਿਣਤੀ ਹੈ।
ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਦੀ ਨਵੀਨਤਮ ਭੁਗਤਾਨ ਸੰਤੁਲਨ ਰੀਪੋਰਟ ਦੇ ਅਨੁਸਾਰ, ਐੱਨ.ਆਰ.ਆਈ. ਵੱਲੋਂ ਭੇਜੇ ਗਏ ਕੁਲ ਪੈਸੇ ਨੂੰ ‘ਨਿੱਜੀ ਟਰਾਂਸਫ਼ਰ‘ ਵਜੋਂ ਦਰਜ ਕੀਤਾ ਗਿਆ ਹੈ, ਅਤੇ ਪਿਛਲੇ ਸਾਲ ਇਸ ਵਿਚ ਭਾਰੀ ਉਛਾਲ ਆਇਆ ਹੈ।
2016-17 ਤੋਂ ਭਾਰਤੀ ਰੈਮਿਟੈਂਸ ਦੁੱਗਣਾ ਹੋ ਗਿਆ,,,ਜੇ ਅਸੀਂ ਤੁਲਨਾ ਕਰੀਏ, ਤਾਂ ਭਾਰਤ ਨੂੰ 2016-17 ਵਿਚ 61 ਬਿਲੀਅਨ ਡਾਲਰ ਦਾ ਰੈਮਿਟੈਂਸ ਮਿਲਿਆ, ਜੋ ਹੁਣ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ। ਆਰ.ਬੀ.ਆਈ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਰੈਮਿਟੈਂਸ ਭਾਰਤ ਦੇ ਕੁਲ ਚਾਲੂ ਖਾਤੇ ਦੇ ਪ੍ਰਵਾਹ ਦੇ 10% ਤੋਂ ਵੱਧ ਹੈ।

error: Content is protected !!