ਪਿਆਰ ਦੀ ਮਿਸਾਲ… ਅਪਾਹਿਜ ਪਤੀ ਨੂੰ ਮੋਢਿਆਂ ‘ਤੇ ਬਿਠਾ ਹਰਿਦੁਆਰ ਸ਼ਿਵ ਮੰਦਰ ਪਹੁੰਚੀ ਪਤਨੀ
ਵੀਓਪੀ ਬਿਊਰੋ – ਸਾਉਣ ਦਾ ਪਹਿਲਾ ਸੋਮਵਾਰ ਸ਼ਿਵ ਭਗਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਮੌਕੇ ‘ਤੇ ਆਸਥਾ ਦੀ ਇੱਕ ਅਨੋਖੀ ਉਦਾਹਰਣ ਦੇਖਣ ਨੂੰ ਮਿਲੀ। ਉੱਤਰ ਪ੍ਰਦੇਸ਼ ਦੇ ਮੋਦੀਨਗਰ ਦੀ ਇੱਕ ਔਰਤ ਆਪਣੇ ਅਪਾਹਜ ਪਤੀ ਨੂੰ ਮੋਢਿਆਂ ‘ਤੇ ਚੁੱਕ ਕੇ ਹਰਿਦੁਆਰ ਪਹੁੰਚੀ ਹੈ। ਇਸ ਜੋੜੇ ਨੇ ਕਨਖਲ ਦੇ ਪ੍ਰਾਚੀਨ ਦੱਖਣੇਸ਼ਵਰ ਮਹਾਦੇਵ ਮੰਦਰ ਵਿੱਚ ਭੋਲੇਨਾਥ ਨੂੰ ਜਲ ਚੜ੍ਹਾ ਕੇ ਵਿਸ਼ਵਾਸ ਅਤੇ ਸਮਰਪਣ ਦੀ ਇੱਕ ਉਦਾਹਰਣ ਕਾਇਮ ਕੀਤੀ।






