Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
July
19
ਸਹੁਰਿਆਂ ਨੇ ਵਿਆਹੁਤਾ ਨੂੰ ਕੀਤਾ ਇੰਨਾ ਪਰੇਸ਼ਾਨ, ਫਾ+ਹਾ ਲੈ ਕੇ ਮੁਕਾਈ ਜਾਨ
Crime
Latest News
National
Punjab
ਸਹੁਰਿਆਂ ਨੇ ਵਿਆਹੁਤਾ ਨੂੰ ਕੀਤਾ ਇੰਨਾ ਪਰੇਸ਼ਾਨ, ਫਾ+ਹਾ ਲੈ ਕੇ ਮੁਕਾਈ ਜਾਨ
July 19, 2025
VOP TV
ਸਹੁਰਿਆਂ ਨੇ ਵਿਆਹੁਤਾ ਨੂੰ ਕੀਤਾ ਇੰਨਾ ਪਰੇਸ਼ਾਨ, ਫਾ+ਹਾ ਲੈ ਕੇ ਮੁਕਾਈ ਜਾਨ
ਵੀਓਪੀ ਬਿਊਰੋ- ਜਲਾਲਾਬਾਦ ਹਲਕੇ ਦੇ ਪਿੰਡ ਘਾਗਾਂ ਖੁਰਦ ਦੇ ਢਾਣੀ ਟਾਲਾ ਸਾਹਿਬ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਈਆਂ ਹੈ। ਜਿੱਥੇ ਇੱਕ ਵਿਆਹੁਤਾ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਕ ਸਤਨਾਮ ਕੌਰ ਦਾ ਨੌ ਸਾਲ ਪਹਿਲਾਂ ਪਿੰਡ ਚੱਕ ਤਾਲੀਵਾਲਾ ਮੌਹਲਾਂ ਵਿਖੇ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦੀ ਆਪਣੇ ਪਤੀ ਅਤੇ ਸਹੁਰਿਆਂ ਦੇ ਨਾਲ ਨਹੀਂ ਬਣੀ ਪਰਿਵਾਰ ਨੇ ਕਿਹਾ ਕਿ ਸਤਨਾਮ ਕੌਰ ਦੇ ਸਹੁਰਾ ਪਰਿਵਾਰ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲੇ ਪਹੁੰਚਿਆ ਅਤੇ ਉਕਤ ਸਾਰਾ ਪਰਿਵਾਰ ਤੇ ਦਾਜ ਦਹੇਜ ਦਾ ਮਾਮਲਾ ਵੀ ਦਰਜ ਹੋ ਗਿਆ।
ਗੱਲ ਇੱਥੇ ਹੀ ਨਹੀਂ ਰੁਕੀ ਇਸ ਤੋਂ ਬਾਅਦ ਵੀ ਕਈ ਵਾਰ ਪੰਚਾਇਤਾਂ ਜੁੜੀਆਂ ਪਰ ਮਾਮਲੇ ਦਾ ਹੱਲ ਨਹੀਂ ਹੋ ਸਕਿਆ। ਪਰਿਵਾਰ ਨੇ ਦੋਸ਼ ਲਗਾਏ ਕਿ ਸਤਨਾਮ ਕੌਰ ਨੂੰ ਲਗਾਤਾਰ ਉਸਦੇ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਹ ਬੀਤੇ ਤੋਂ ਚਾਰ ਸਾਲਾਂ ਤੋਂ ਆਪਣੇ ਪੇਕੇ ਪਿੰਡ ਘਾਂਗਾ ਖੁਰਦ ਹੀ ਰਹਿ ਰਹੀ ਸੀ।
ਪਰਿਵਾਰ ਨੇ ਕਿਹਾ ਕਿ ਬੀਤੀ ਰਾਤ ਸਤਨਾਮ ਕੌਰ ਨੇ ਆਪਣੇ ਪਿਤਾ ਦੇ ਨਾਲ ਗੱਲਬਾਤ ਵੀ ਕੀਤੀ ਦੁੱਖ ਸੁੱਖ ਸਾਂਝਾ ਕਰਨ ਤੋਂ ਬਾਅਦ ਪਰਿਵਾਰ ਸੌਂ ਗਿਆ ਸਵੇਰੇ 4 ਵਜੇ ਜਦ ਸਤਨਾਮ ਕੌਰ ਦੇ ਪਿਤਾ ਨੇ ਦੇਖਿਆ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ ਅਤੇ ਬਾਹਰ ਜਾ ਕੇ ਦੇਖਿਆ ਤਾਂ ਉਸਦੇ ਵੱਲੋਂ ਘਰ ਦੇ ਬੈਕ ਸਾਈਡ ਜਾਮਣ ਦੇ ਦਰਖਤ ਨਾਲ ਲਟਕ ਕੇ ਫਾਹਾ ਲੈ ਲਿਆ ਗਿਆ ਸੀ। ਜਿਸ ਤੋਂ ਬਾਅਦ ਇਸਦੀ ਜਾਣਕਾਰੀ ਸਰਪੰਚ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ।
ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵੀ ਚ ਲੈ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਲੜਕੀ ਦੀ ਮੌਤ ਦਾ ਕਾਰਨ ਉਸਦੇ ਸਹੁਰੇ ਹਨ ਜੋ ਉਸ ਨੂੰ ਇਨਾ ਜਿਆਦੇ ਤੰਗ ਪਰੇਸ਼ਾਨ ਕਰ ਰਹੇ ਸਨ ਕਿ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਫਿਲਹਾਲ ਪਰਿਵਾਰ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
Post navigation
ਪਹਾੜਾਂ ‘ਚ ਘੁੰਮਣ ਦਾ ਸੋਚ ਰਹੇ ਹੋ ਤਾਂ ਹਾਲੇ ਰੁਕੋ… ਵਿਗੜਿਆ ਮੌਸਮ ਲੈ ਚੁੱਕਿਆ 100 ਤੋਂ ਵਧ ਜਾਨਾਂ
ਪੰਜਾਬ ਪੁਲਿਸ ਨੇ ਕੀਤਾ ਦੇਹ ਵਪਾਰ ਦਾ ਪਰਦਾਫਾਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us