ਪੰਜਾਬ ਪੁਲਿਸ ਨੇ ਕੀਤਾ ਦੇਹ ਵਪਾਰ ਦਾ ਪਰਦਾਫਾਸ਼

ਪੰਜਾਬ ਪੁਲਿਸ ਨੇ ਕੀਤਾ ਦੇਹ ਵਪਾਰ ਦਾ ਪਰਦਾਫਾਸ਼

ਵੀਓਪੀ ਬਿਊਰੋ – ਜਲਾਲਾਬਾਦ ਛੋਟਾ ਟਿਵਾਣਾ ਰੋਡ ਡਿਸਪੋਜਲ ਦੇ ਨਜ਼ਦੀਕ ਪੁਲਿਸ ਨੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਅੱਧਾ ਦਰਜਨ ਦੇ ਕਰੀਬ ਔਰਤਾਂ ਸਮੇਤ ਅੱਡਾ ਸੰਚਾਲਕ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਕ ਪਿੰਡ ਟਿਵਾਣਾ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਛੋਟਾ ਟਿਵਾਣਾ ਰੋਡ ਡਿਸਪੋਜਲ ਦੇ ਨਜ਼ਦੀਕ ਇੱਕ ਦੇਵ ਵਪਾਰ ਦੇ ਅੱਡੇ ‘ਤੇ ਕਿਸੇ ਲੜਕੀ ਨੂੰ ਕੈਦ ਕਰਕੇ ਰੱਖਿਆ ਗਿਆ ਹੈ।

ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਇਕ ਡਾਕਟਰ ਹੈ ਅਤੇ ਪਿੰਡ ਟਿਵਾਣਾ ਦਾ ਸਰਪੰਚ ਵੀ ਹੈ ਅਤੇ ਉਸਦੇ ਕੋਲ ਦਵਾਈ ਲੈਣ ਆਏ ਕਿਸੇ ਸ਼ਖਸ ਨੇ ਦੱਸਿਆ ਸੀ ਕਿ ਡਿਸਪੋਜਲ ਦੇ ਨਜ਼ਦੀਕ ਦੇ ਵਪਾਰ ਦਾ ਅੱਡਾ ਚੱਲ ਰਿਹਾ।

ਉੱਥੇ ਕਈ ਲੜਕੀ ਨੂੰ ਕੈਦ ਕਰਕੇ ਰੱਖਿਆ ਹੋਇਆ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਐਸਐਚਓ ਅੰਗਰੇਜ ਕੁਮਾਰ ਦੀ ਅਗਵਾਈ ਹੇਠ ਪੁਲਿਸ ਨੇ ਰੇਡ ਕਰ ਅੱਧਾ ਦਰਜਨ ਦੇ ਕਰੀਬ ਔਰਤਾਂ ਅਤੇ ਇਸ ਦੇ ਵਪਾਰ ਦੇ ਅੱਡੇ ਨੂੰ ਚਲਾਉਣ ਵਾਲੀ ਮੁੱਖ ਸੰਚਾਲਕ ਨੂੰ ਕਾਬੂ ਕੀਤਾ ਹੈ।

error: Content is protected !!