ਦਿਨ ਚੜ੍ਹਦੇ ਗੁੱਜਰਾਂ ਦੇ ਡੇਰੇ ‘ਤੇ ਨੌਜਵਾਨ ਦਾ ਕਤ+ਲ

ਦਿਨ ਚੜ੍ਹਦੇ ਗੁੱਜਰਾਂ ਦੇ ਡੇਰੇ ‘ਤੇ ਨੌਜਵਾਨ ਦਾ ਕਤ+ਲ

ਰਾਜਪੁਰਾ (ਵੀਓਪੀ ਬਿਊਰੋ) ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ, ਚਿੱਟੇ ਦਿਨ ਹੀ ਕਤਲ ਹੋ ਰਹੇ ਹਨ। ਇੱਕ ਗੁੱਜਰ ਗਰੀਬ ਪਰਿਵਾਰ ਜੋ ਸੜਕ ਦੇ ਕਿਨਾਰੇ ਨੀਲੀ ਛੱਤ ਥੱਲੇ ਮੱਝਾਂ ਰੱਖ ਕੇ ਦੁੱਧ ਵੇਚਣ ਦਾ ਕੰਮ ਕਰਦੇ ਹਨ ਤਾਂ ਅੱਜ ਚਿੱਟੇ ਦਿਨ ਅੰਬਾਲਾ-ਦਿੱਲੀ ਨੈਸ਼ਨਲ ਹਾਈਵੇ ‘ਤੇ ਹਥਿਆਰਾਂ ਨਾਲ ਇੱਕ 45 ਸਾਲਾਂ ਨੌਜਵਾਨ ਦਾ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਜ਼ਖਮੀ ਕਰਕੇ ਫਰਾਰ ਹੋ ਗਏ ਅਤੇ ਤੜਫ ਤੜਫ ਕੇ ਨੌਜਵਾਨ ਦੀ ਸੜਕ ‘ਤੇ ਹੀ ਮੌਤ ਹੋ ਗਈ।

ਉਸ ਨੂੰ ਪਰਿਵਾਰਕ ਮੈਂਬਰਾਂ ਨੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਦੇ ਲਈ ਲਿਆਂਦਾ। ਹਰਪ੍ਰੀਤ ਸਿੰਘ ਥਾਣਾ ਐੱਸਐੱਚਓ ਨੇ ਦੱਸਿਆ ਕਿ ਇੱਕ ਗੁੱਜਰ ਪਰਿਵਾਰ ਦਾ ਅੱਜ ਇਥੇ ਮਰਡਰ ਹੋ ਗਿਆ ਹੈ। ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ 45 ਸਾਲਾਂ ਨੌਜਵਾਨ ਰਹੀਮ ਨੂੰ ਚਲੇ ਜਾਏ ਸਨ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲਦੇ ਸਾਰ ਹੀ ਅਸੀਂ ਮੌਕੇ ‘ਤੇ ਪਹੁੰਚ ਗਏ ਅਤੇ ਮਿਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਵਾਸਤੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ। ਜਿਸ ਦਾ ਕੱਲ ਪੋਸਟਮਾਰਟਮ ਕਰਵਾ ਕੇ ਸੰਸਕਾਰ ਵਾਸਤੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੇ ਜਾਵੇਗੀ ਅਤੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇ।

ਮਿਰਤਕ ਦੇ ਭਰਾ ਨੇ ਦੱਸਿਆ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਜੋ ਚਾਰ ਗੱਡੀਆਂ ਵਿੱਚ ਹਮਲਾਵਰ ਆਏ ਸਨ ਉਹਨਾਂ ਦਾ ਸਖਤ ਕਾਰਵਾਈ ਕੀਤੀ ਜਾਵੇ।

error: Content is protected !!