30 ਰੁਪਏ ਦੇ ਲਾਲਚ ‘ਚ ਮਰਵਾਂ ਬੈਠਾ ਹਜ਼ਾਰਾਂ ਦੀ ਠੱਗੀ

30 ਰੁਪਏ ਦੇ ਲਾਲਚ ‘ਚ ਮਰਵਾਂ ਬੈਠਾ ਹਜ਼ਾਰਾਂ ਦੀ ਠੱਗੀ

ਗਿੱਦੜਬਾਹਾ (ਵੀਓਪੀ ਬਿਊਰੋ) Punjab, fraud, ajab gajab news ਠੱਗੀ ਦੀਆ ਖ਼ਬਰਾਂ ਚਾਹੇ ਰੋਜ਼ ਸੁਣਨ ਨੂੰ ਮਿਲਦੀਆਂ ਨੇ ਪਰ ਗਿੱਦੜਬਾਹਾ ਵਿੱਚ ਅਨੌਖੀ ਕਿਸਮ ਦੀ ਠੱਗੀ ਵੱਜ ਗਈ। ਮੁਕਤਸਰ ਦੇ ਹਲਕ ਗਿਦੜਬਾਹਾਂ ‘ਚ ਇੱਕ ਮੋਬਾਈਲ ਦੀ ਦੁਕਾਨ ‘ਤੇ ਆਨਲਾਈਨ ਟਰਾਂਜੇਕਸ਼ਨ ਨੂੰ ਲੈ ਕੇ ਇੱਕ ਵਿਅਕਤੀ 3 ਹਜ਼ਾਰ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਦੁਕਾਨਦਾਰ ਨੂੰ ਲਾਲਚ ਸੀ ਕਿ 3 ਹਜ਼ਾਰ ਨਗਦ ਦੇ ਕੇ 3 ਹਜ਼ਾਰ 30 ਰੁਪਏ ਆਨਲਾਈਨ ਲਵਾਂਗਾ।

ਸਾਰੀ ਘਟਨਾ ਦੁਕਾਨ ਵਿੱਚ ਲੱਗੇ CCTV ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਠੱਗੀ ਮਾਰਨ ਵਾਲਾ ਵਿਅਕਤੀ ਪੰਜਾਬ ਪੁਲਿਸ ਦੇ ਕੱਪੜਿਆਂ ਵਿੱਚ ਆਇਆ ਸੀ। ਹੁਣ ਸਾਰਾ ਮਾਮਲਾ ਥਾਣਾ ਗਿੱਦੜਬਾਹਾਂ ਪੁਲਿਸ ਕੋਲ ਪਹੁੰਚ ਗਿਆ ਹੈ, ਜੋ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਗਿੱਦੜਬਾਹਾਂ ਦੇ ਕਚਹਿਰੀ ਚੌਂਕ ਵਿੱਚ ਮੋਬਾਈਲ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਨੂੰ ਇੱਕ ਵਿਅਕਤੀ ਜਿਸਦੇ ਪੰਜਾਬ ਪੁਲਿਸ ਦੇ ਕੱਪੜੇ ਪਹਿਨੇ ਹੋਏ ਸੀ, ਨੇ ਪਹਿਲਾਂ 5 ਹਜ਼ਾਰ ਕੈਸ਼ ਦੀ ਮੰਗ ਕੀਤੀ, ਜਿਸਦੇ ਬਦਲੇ ਉਸਨੇ ਬੈਂਕ ਟਰਾਜੈਕਸ਼ਨ ਦੀ ਗੱਲ ਕਹਿ ਪਰ ਦੁਕਾਨਦਾਰ ਕੋਲ 3 ਹਜ਼ਾਰ ਸੀ। ਉਸਨੇ ਤਿੰਨ ਹਜ਼ਾਰ ਦੇ ਕੈਸ਼ ਦੇ ਦਿਤੇ ਅਤੇ 3 ਹਜ਼ਾਰ ਤੇ 30 ਰੁਪਏ ਵਾਧੂ ਬੈਂਕ ਟਰਾਜੈਕਸ਼ਨ ਕਰਨ ਨੂੰ ਕਿਹਾ ਜੋ ਕੀ ਹੋਈ ਨਹੀਂ ਅਤੇ ਦੁਕਾਨਦਾਰ ਕੋਲੋਂ ਉਹ ਵਿਅਕਤੀ 3 ਹਜ਼ਾਰ ਕੈਸ਼ ਲੈਕੇ ਚਲਾ ਗਿਆ।

ਸਾਰੀ ਘਟਨਾ ਦੁਕਾਨਾਂ ਵਿੱਚ ਲੱਗੇ CCTV ਵਿੱਚ ਕੈਦ ਹੋ ਗਈ ਇਸ ਤੋਂ ਬਾਅਦ ਪੀੜਤ ਵਲੋਂ ਪੁਲਿਸ ਨੂੰ ਦਰਖ਼ਾਸਤ ਦਿਤੀ ਗਈ। ਥਾਣਾ ਮੁਖੀ ਨੇ ਜਿਥੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ। ਉੱਥੇ ਹੀ ਲੋਕਾਂ ਨੂੰ ਇਸ ਤਰ੍ਹਾਂ ਦੀਆ ਸਾਈਬਰ ਠੱਗੀਆਂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ।

error: Content is protected !!