ਬੈਂਕ ‘ਚ ਲੋਕਾਂ ਨੇ ਪੈਸੇ ਜਮ੍ਹਾ ਕਰਵਾਏ ਸੁਰੱਖਿਆ ਲਈ, ਮੈਨੇਜਰ ਨੇ ਲਾ ਲਈ ਲੱਖਾਂ ਦੀ ਕੁੰਡੀ

ਬੈਂਕ ‘ਚ ਲੋਕਾਂ ਨੇ ਪੈਸੇ ਜਮ੍ਹਾ ਕਰਵਾਏ ਸੁਰੱਖਿਆ ਲਈ, ਮੈਨੇਜਰ ਨੇ ਲਾ ਲਈ ਲੱਖਾਂ ਦੀ ਕੁੰਡੀ

ਵੀਓਪੀ ਬਿਊਰੋ- ਫਰੀਦਕੋਟ ਦੇ ਕਸਬਾ ਸਾਦਿਕ ਲੋਕਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਬੈਂਕ ‘ਚ ਜਮ੍ਹਾ ਕਰਵਾਈ ਸੀ। ਉਸੇ ਹੀ ਬੈਂਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ ‘ਚ ਖਿਆਨਤ ਕਰ ਲੋਕਾਂ ਦੇ ਲੱਖਾਂ ਰੁਪਏ ਕਢਵਾ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਇਲਜ਼ਾਮ ਵੀ ਲੱਗੇ ਬੈਂਕ ਦੇ ਮੈਨੇਜਰ ਉੱਤੇ… ਜਿਸ ‘ਤੇ ਸਾਰੇ ਬੈਂਕ ਦੀ ਜਿੰਮੇਦਾਰੀ ਹੁੰਦੀ ਹੈ।

ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਵਿੱਚ ਲੋਕਾਂ ਭਰੋਸਾ ਕਰ ਕੇ ਆਪਣੀ ਜਮ੍ਹਾ-ਪੂੰਜੀ ਇਸ ਬੈਂਕ ਚ ਜਮ੍ਹਾ ਕਰਵਾਏ ਤੇ ਲੱਖਾਂ ਰੁਪਏ ਦਾ ਲੇਣ-ਦੇਣ ਆਪਣੇ ਵਪਾਰ ,ਖੇਤੀ ਅਤੇ ਹੋਰ ਕੰਮਾਂ ਕਾਰਾਂ ਲਈ ਕੀਤਾ। ਇਸ ਦੌਰਾਨ ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਬ੍ਰਾਂਚ ਚ ਤਾਇਨਾਤ ਮੈਨੇਜਰ ਤੇ ਹੀ ਲੋਕਾਂ ਦੇ ਸੇਵਿੰਗ,ਫਿਕਸ ਡਿਪੋਜ਼ਿਟ ਅਤੇ ਲਿਮਟ ਦੇ ਪੈਸਿਆਂ ਨਾਲ ਕਥਿਤ ਹੇਰਾਫੇਰੀ ਦੇ ਇਲਜ਼ਾਮ ਲੱਗੇ ਹਨ।

ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਲਾਂਕਿ ਬੈਂਕ ਦੇ ਉਚ ਅਧਿਕਾਰੀ ਬ੍ਰਾਂਚ ਚ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕੇ ਜਲਦ ਹੀ ਉਨ੍ਹਾਂ ਵੱਲੋਂ ਦਰਜ ਸ਼ਿਕਾਇਤ ਦੀ ਜਾਂਚ ਕਰ ਇਨਸਾਫ ਦਿਲਾਇਆ ਜਾਵੇਗਾ ਪਰ ਇਸ ਸਾਰੇ ਚ ਇੱਕ ਵਾਰ ਇਸ ਬੈਂਕ ਨਾਲ ਜੁੜੇ ਗ੍ਰਾਹਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਉੱਧਰ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਸਭ ਚ ਬੈਂਕ ਦੇ ਗ੍ਰਾਹਕਾਂ ਦਾ ਕਹਿਣਾ ਹੈ ਕੇ ਬੈਂਕ ਮੁਲਾਜ਼ਮਾਂ ਵੱਲੋਂ ਹੀ ਉਨ੍ਹਾਂ ਦੇ ਖਾਤਿਆਂ ਚ ਹੇਰਾਫੇਰੀ ਕਰ ਉਨ੍ਹਾਂ ਦੇ ਲੱਖਾਂ ਰੁਪਏ ਦਾ ਗਬਨ ਕੀਤਾ ਜਾ ਚੁਕਾ ਹੈ ਅਤੇ ਹਾਲਾਂ ਹੋਰ ਵੀ ਕਈ ਅਜਿਹੇ ਖਾਤੇਦਾਰ ਹੋਣਗੇ, ਜਿਨ੍ਹਾਂ ਨਾਲ ਠੱਗੀ ਵੱਜੀ ਹੋ ਸਕਦੀ ਹੈ ਜੋ ਹੁਣ ਆਪਣੇ ਆਪਣੇ ਖਾਤੇ ਚੈੱਕ ਕਰਵਾ ਰਹੇ ਹਨ।

error: Content is protected !!