ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ+ਤ, ਕਾਰਨ ਕੀ ਕੁਝ ਨਹੀਂ ਪਤਾ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਭੁਲੱਥ (ਵੀਓਪੀ ਬਿਊਰੋ) ਚੰਗੇ ਭਵਿੱਖ ਦੀ ਤਲਾਸ਼ ਵਿੱਚ ਲੱਖਾਂ ਪੰਜਾਬੀ ਵਿਦੇਸ਼ਾਂ ਦਾ ਰੁੜ ਕਰ ਰਹੀ ਹੈ। ਇਸ ਦੌਰਾਨ ਰੋਜ਼ੀ-ਰੋਟੀ ਕਮਾਉਣ ਅਤੇ ਪੜ੍ਹਨ ਲਈ ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿਚ ਭੁਲੱਥ ਦੇ ਨੇੜਲੇ ਪਿੰਡ ਰਾਪੁਰ ਪੀਰ ਬਕਸ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ। ਜਿਸਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਕਨੈਡਾ ਦੇ ਇਕ ਝੀਲ ਵਿੱਚੋ ਮਿਲੀ।
ਖ਼ਬਰ ਮਿਲਦਿਆਂ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਪਾਈ ਗਈ ਤੇ ਉਨ੍ਹਾਂ ਨੇ ਇਸ ਦੀ ਬਰੀਕੀ ਨਾਲ ਜਾਚ ਕਰਾਉਣ ਦੀ ਮੰਗ ਕੀਤੀ। ਉਕਤ ਨੌਜਵਾਨ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਾਪੁਰ ਪੀਰ ਬਕਸ ਦਾ ਰਹਿਣ ਵਾਲਾ ਸੀ। ਜੋਕਿ ਪੜ੍ਹਾਈ ਦੇ ਨਾਲ ਨਾਲ ਕੰਮ ਲਈ ਕੈਨੇਡਾ ਵਿਖੇ ਕਰੀਬ 8 ਸਾਲ ਪਹਿਲਾ ਵਿਦੇਸ਼ ਗਿਆ ਸੀ। ਉਕਤ ਮਿਰਤਕ ਨੌਜਵਾਨ ਦੇ ਪਿਤਾ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਕਿਉਂਕਿ ਘਰ ਦਾ ਗੁਜ਼ਾਰਾ ਉਸਦੇ ਸਿਰ ਤੇ ਹੀ ਚਲਦਾ ਸੀ ਤੇ ਕੀ ਉਸ ਦੀ ਮਾਤਾ ਗੁਰਮੀਤ ਕੌਰ ਅਤੇ ਘਰ ਵਿੱਚ ਦਾਦੀ ਹੀ ਰਹਿੰਦੇ ਹਨ।
ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਮੇਰਾ ਬੇਟਾ ਅੱਠ ਸਾਲ ਪਹਿਲਾਂ ਜੋ ਕਿ ਪੜ੍ਹਾਈ ਦੇ ਤੌਰ ਤੇ ਕੈਨੇਡਾ ਗਿਆ ਹੋਇਆ ਸੀ ਅਤੇ ਪੜ੍ਹਾਈ ਦੇ ਨਾਲ ਨਾਲ ਉਹ ਪਾਰਟ ਟਾਈਮ ਕੰਮ ਕਰਦਾ ਸੀ ਜਿੱਥੇ ਕਿ ਉਸ ਦੀ ਲਾਸ਼ ਕੈਨੇਡਾ ਦੀ ਇੱਕ ਝੀਲ ਵਿੱਚੋਂ ਮਿਲੀ. ਇਸ ਗੱਲ ਦਾ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦ ਉਥੋਂ ਦੀ ਪੁਲਿਸ ਨੇ ਉਥੋਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਿਸ ਦੇ ਮਗਰੋਂ ਉਹਨਾਂ ਨੇ ਉਸ ਦੀ ਮਾਤਾ ਨੂੰ ਫੋਨ ਕਰਕੇ ਦੱਸਿਆ ਉਸਦੀ ਮਾਤਾ ਦਾ ਕਹਿਣਾ ਕਿ ਮੇਰੇ ਲੜਕਾ ਮੇਰਾ ਨਾਲ ਗੱਲ ਕਰਕੇ ਕੰਮ ਤੇ ਗਿਆ ਜਿਸਦੇ ਮਗਰੋਂ ਉਸਦਾ ਪਤਾ ਨਹੀਂ ਚਲਿਆ ਉਨ੍ਹਾਂ ਕਿਹਾ ਪੁੱਤਰ ਦੀ ਜਿਸ ਤਰ੍ਹਾਂ ਹੀ ਮੌਤ ਹੋਈ ਹੈ ਉਹ ਇੱਕ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ।
ਜਿਸ ਨੂੰ ਮਾਰ ਕੇ ਕਨੇਡਾ ਦੀ ਝੀਲ ਵਿੱਚ ਸੁੱਟਿਆ ਗਿਆ ਸੀ। ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਮੇਰੇ ਲੜਕੇ ਦੇ ਨਾਲ 16 ਤਰੀਕ ਨੂੰ ਗੱਲ ਹੋਈ ਸੀ ਕਿ ਮੈਂ ਆਪਣੇ ਕੰਮ ਤੇ ਚਾਹੁੰਦਾ ਹਾਂ ਅਤੇ ਮੈਂ ਹੁਣ ਘਰ ਵਿੱਚ ਹਾਂ ਜਿਸ ਦੇ ਮਗਰੋਂ ਉਹ ਸਵੇਰੇ ਉੱਠ ਕੇ ਕੰਮ ਤੇ ਚਲਾ ਗਿਆ।
ਉਸਨੇ ਦੱਸਿਆ ਕਿ ਮੈਂ ਠੀਕ ਠਾਕ ਹਾਂ ਪਰ 22 ਤਰੀਕ ਨੂੰ ਸਵੇਰੇ 4 ਵਜੇ ਉਸ ਦੀ ਇਹ ਮੰਦਭਾਗੀ ਖਬਰ ਹੋਣ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ. ਇਸ ਮੌਕੇ ਰਿਸ਼ਤੇਦਾਰ ਪਰਿਵਾਰਾਂ ਨੇ ਵੀ ਕਿਹਾ ਕਿ ਜੋ ਕਿ ਗੁਰਸਿੱਖ ਮੁੰਡਾ ਇੱਕ ਬਹੁਤ ਹੀ ਪਰਿਵਾਰ ਦਾ ਵਧੀਆ ਲੜਕਾ ਸੀ ਜੋ ਇਹ ਘਟਨਾ ਵਾਪਰੀ ਹੈ ਉਸਕੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸਦਾ ਇਨਸਾਫ ਮਿਲਣਾ ਚਾਹੀਦਾ ਹੈ।






