ਗੁਰੂ ਨਗਰੀ ਦੇ ਪ੍ਰੇਮ ਨਗਰ ‘ਚ ਪਈ ਦੁਸ਼ਮਣੀ… ਰਾਜ਼ੀਨਾਮਾ ਕਰਵਾਉਣ ਗਏ ਦਾ ਕਤ+ਲ

ਗੁਰੂ ਨਗਰੀ ਦੇ ਪ੍ਰੇਮ ਨਗਰ ‘ਚ ਪਈ ਦੁਸ਼ਮਣੀ… ਰਾਜ਼ੀਨਾਮਾ ਕਰਵਾਉਣ ਗਏ ਦਾ ਕਤ+ਲ

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਪ੍ਰੇਮ ਨਗਰ ਇਲਾਕੇ ਵਿੱਚ ਕਿਸ਼ਨ ਨਾਮ ਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਕਿਸ਼ਨ ਦੀ ਦੁਕਾਨ ਦੇ ਸਾਹਮਣੇ ਵਾਲੇ ਘਰ ਵਾਲਿਆਂ ਨੇ ਹੀ ਉਤਾਰਿਆ ਹੈ।

ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਹਮਣੇ ਘਰ ਵਾਲੇ ਜੋ ਕਿ ਮਿੱਠੂ ਨਾਮ ਦਾ ਇੱਕ ਵਿਅਕਤੀ ਦਾ ਕਿਸੇ ਨਾਲ ਝਗੜਾ ਸੀ, ਜਿਸਦੇ ਚਲਦੇ ਮ੍ਰਿਤਿਕ ਕਿਸ਼ਨ ਉਹਨਾਂ ਦਾ ਰਾਜੀਨਾਮਾ ਕਰਵਾ ਰਿਹਾ ਸੀ ਰਾਜੀਨਾਮਾ ਕਰਵਾਉਣਾ ਹੀ ਕਿਸ਼ਨ ਨੂੰ ਪਿਆ ਮਹਿੰਗਾ ਧੋਣਾ ਪਿਆ ਜਾਣ ਤੋਂ ਹੱਥ ਮ੍ਰਿਤਕ ਕਿਸ਼ਨ ਦੇ ਬੇਟੇ ਨੇ ਦੱਸਿਆ ਕਿ ਸ਼ਾਮ ਤੋਂ ਹੀ ਸਾਹਮਣੇ ਘਰ ਵਾਲਿਆਂ ਦਾ ਕਿਸੇ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਕਿਸ਼ਨ ਨੇ ਉਹਨਾਂ ਦੇ ਵਿੱਚ ਪੈ ਕੇ ਰਾਜ਼ੀਨਾਵਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚਲਦੇ ਸਾਹਮਣੇ ਘਰ ਵਾਲਿਆਂ ਨੇ ਹੀ ਤੇਜ਼ਧਾਰ ਹਥਿਆਰਾਂ ਨਾਲ ਕਿਸ਼ਨ ਦਾ ਕਤਲ ਕਰ ਦਿੱਤਾ।


ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਏਸੀਪੀ ਜਸਪਾਲ ਜੀ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਕਿਸ਼ਨ ਹੈ ਜਿਸ ਦੀ ਉਮਰ 38 ਤੋਂ 40 ਸਾਲ ਹੈ ਅਤੇ ਉਸਦੀ ਪਾਨ ਅਤੇ ਕੋਲਡ ਡਰਿੰਕ ਦੀ ਦੁਕਾਨ ਹੈ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮ੍ਰਿਤਕ ਕਿਸ਼ਨ ਨੇ ਕਿਸੇ ਦੀ ਲੜਾਈ ਦਾ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

ਇਸ ਦੇ ਚਲਦੇ ਹੀ ਉਹਨਾਂ ਦੇ ਸਾਹਮਣੇ ਘਰ ਵਾਲੇ ਦੇ ਲੜਕੇ ਮਿੱਠੂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉੱਥੇ ਉਹਨਾਂ ਨੇ ਕਿਹਾ ਕਿ ਜੋ ਵੀ ਜਾਂਚ ਵਿੱਚ ਬਣਦੀ ਕਾਰਵਾਈ ਹੋਏਗੀ ਜੋ ਵੀ ਮੁਜਰਮ ਹੋਣਗੇ ਉਹਨਾਂ ਨੂੰ ਨੱਥ ਜਰੂਰ ਪਾਈ ਜਾਵੇਗੀ।

error: Content is protected !!