ਮਾਝੇ ਦੇ ਜਰਨੈਲ ਦੀ ਪੇਸ਼ੀ ‘ਤੇ ਪੇਸ਼ੀ, ਨਹੀਂ ਬਣ ਰਹੀ ਗੱਲ, ਪਈ ਅਗਲੀ ਤਰੀਕ

ਮਾਝੇ ਦੇ ਜਰਨੈਲ ਦੀ ਪੇਸ਼ੀ ‘ਤੇ ਪੇਸ਼ੀ, ਨਹੀਂ ਬਣ ਰਹੀ ਗੱਲ, ਪਈ ਅਗਲੀ ਤਰੀਕ

ਮੋਹਾਲੀ (ਵੀਓਪੀ ਬਿਊਰੋ) ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵੱਲੋਂ ਦੋ ਅਗਸਤ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਮਜੀਠੀਆ ਦੇ ਵਕੀਲਾਂ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਮਜੀਠੀਆ ਨੂੰ ਜਮਾਨਤ ਦੇਣ ਦੀ ਅਰਜ਼ੀ ਸਮੇਤ ਬਿਕਰਮ ਮਜੀਠੀਆ ਦੀ ਨਾਭਾ ਜੇਲ ਵਿੱਚ ਓਰੇਂਜ ਸੁਰੱਖਿਆ ਦੇ ਮੱਦੇਨਜ਼ਰ ਬੈਰਕ ਬਦਲਣ ਦੀ ਮੰਗ ਸਬੰਧੀ ਪਹਿਲਾਂ ਤੋਂ ਦਿੱਤੀ ਅਰਜ਼ੀ ‘ਤੇ ਅੱਜ ਮੁੜ ਸੁਣਵਾਈ ਹੋਈ।

ਅੱਜ 25 ਜੁਲਾਈ ਦੁਪਹਿਰ ਲੱਗਭਗ ਡੇਢ ਵਜੇ ਤੋਂ ਪੌਣੇ ਤਿੰਨ ਵਜੇ ਤੱਕ ਹੋਈ। ਇਸ ਵਿੱਚ ਮੁਹਾਲੀ ਅਦਾਲਤ ਵਲੋਂ ਜਮਾਨਤ ਅਰਜੀ ‘ਤੇ ਅਗਲੀ ਸੁਣਵਾਈ 30 ਜੁਲਾਈ–ਨੂੰ ਕਰਨ ਦੇ ਹੁਕਮ ਦਿੱਤੇ।ਜਦਕਿ ਜੇਲ੍ਹ ਬੈਰਕ ਬਦਲਣ ਦੀ ਸੁਣਵਾਈ ਦੋ ਅਗਸਤ 2.8.25 ਨੂੰ ਹੋਵੇਗੀ।ਜਿਸ ਦਿਨ ਮਜੀਠੀਆ ਨੂੰ ਮੁੜ ਸੁਣਵਾਈ ਮੁਹਾਲੀ ਅਦਾਲਤ ਚ ਪੇਸ਼ ਕੀਤਾ ਜਾਣਾ ਹੈ।

 ਅੱਜ ਦੀ ਸੁਣਵਾਈ ‘ਚ ਮਜੀਠੀਆ ਵਲੋਂ ਵਕੀਲ ਅਰਸ਼ਦੀਪ ਸਿੰਘ ਕਲੇਰ, ਦਮਨਵੀਰ ਸਿੰਘ ਸੋਬਤੀ ਤੇ ਹਰਨੀਤ ਸਿੰਘ ਧਨੋਆ ਪੇਸ਼ ਹੋਏ ਹਨ, ਜਦਕਿ ਵਿਜੀਲੈਂਸ ਵਿਭਾਗ ਵੱਲੋਂ ਸਰਕਾਰੀ ਵਕੀਲ ਪ੍ਰੀਤ ਇੰਦਰ ਪਾਲ ਸਿੰਘ ਅਤੇ ਫੇਰੀ ਸੋਫਤ ਪੇਸ਼ ਹੋਏ ਹਨ।

ਅਰਸ਼ਦੀਪ ਸਿੰਘ ਕਲੇਰ ਨੇ ਮੀਡੀਆ ਨੂੰ ਦੱਸਿਆ ਕਿ 22 ਜੁਲਾਈ ਨੂੰ ਅਦਾਲਤ ਨੇ ਸੁਣਵਾਈ ਮੌਕੇ ਮਜੀਠੀਆ ਦੀ ਜਮਾਨਤ ਅਰਜੀ ਤੇ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਸੀ ਜਦਕਿ ਜੇਲ ਵਿੱਚ ਸੁਰੱਖਿਆ ਬਾਰੇ ਅਦਾਲਤ ਨੇ ਏਡੀਜੀਪੀ ਜੇਲ੍ਹ ਨੂੰ ਜੇਲ੍ਹ ਮੈਨੁਅਲ ਤਹਿਤ ਓਰੇਂਜ ਕੈਟੀਗਰੀ ਬਾਰੇ ਅਦਾਲਤ ਨੂੰ ਲਿਖ਼ਤੀ ਜਵਾਬ ਦੇਣ ਲਈ ਹੁੱਕਮ ਕੀਤੇ ਸਨ। ਜਿਸ ਤੇ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਦੇ AIG ਸਵਰਨਦੀਪ ਸਿੰਘ ਤੇ ਜੇਲ੍ਹ ਅਧਿਕਾਰੀ ਵੀ ਹਾਜ਼ਿਰ ਸਨ।

ਕਲੇਰ ਨੇ ਜੇਲ੍ਹ ਮੈਨੁਅਲ ਦੀ ਸੈਕਸ਼ਨ 20 ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ੍ਹ ਅਧਿਕਾਰੀ ਨੇ ਢਾਈ ਵਜੇ ਬੰਦ ਲਿਫਾਫੇ ਚ ਜਵਾਬ ਪੇਸ਼ ਕੀਤਾ ਅਤੇ ਅਸੀ ਉਸ ਦੀ ਕਾਪੀ ਮੰਗੀ ਹੈ। ਕਲੇਰ ਨੇ ਕਿਹਾ ਕਿ ਉਧਰ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਹੈ ਜੌ ਕਿ ਗਲਤ ਹੈ ਕਿਉਕਿ ਪਹਿਲਾਂ ਵੀ ਦੋ ਵਾਰ ਸਮਾਂ ਮੰਗਿਆ ਸੀ।

error: Content is protected !!