ਬਰਗਰ ਖਾਂਦੇ ਬਦਮਾਸ਼ਾਂ ਨੂੰ ਪੁਲਿਸ ਨੇ ਪਾਇਆ ਘੇਰਾ, ਹੋਈ ਠਾਹ-ਠਾਹ, ਪੰਜ ਜਣੇ ਕਾਬੂ

ਬਰਗਰ ਖਾਂਦੇ ਬਦਮਾਸ਼ਾਂ ਨੂੰ ਪੁਲਿਸ ਨੇ ਪਾਇਆ ਘੇਰਾ, ਹੋਈ ਠਾਹ-ਠਾਹ, ਪੰਜ ਜਣੇ ਕਾਬੂ

ਵੀਓਪੀ ਬਿਊਰੋ – ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਗੁਦਰ ਢੰਡੀ ਦੇ ਬੱਸ ਅੱਡੇ ਨੇੜੇ ਬਠਿੰਡਾ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਵਾਹਨਾਂ ਨੂੰ ਨੁਕਸਾਨ ਪਹੁੰਚਿਆ।

ਬਠਿੰਡਾ ਪੁਲਿਸ ਨੇ ਸਾਰੇ ਪੰਜ ਅਪਰਾਧੀਆਂ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਅਪਰਾਧੀ ਰਾਮਪੁਰਾ ਫੂਲ ਵਿੱਚ ਕੋਈ ਅਪਰਾਧ ਕਰਨ ਤੋਂ ਬਾਅਦ ਇੱਕ ਸਕਾਰਪੀਓ ਕਾਰ ਵਿੱਚ ਫਿਰੋਜ਼ਪੁਰ ਵੱਲ ਆਏ ਸਨ। ਉਹ ਪਿੰਡ ਗੁਦਰ ਢੰਡੀ ਦੇ ਬੱਸ ਅੱਡੇ ‘ਤੇ ਖੜ੍ਹੇ ਸਨ ਅਤੇ ਬਰਗਰ ਖਾ ਰਹੇ ਸਨ ਇਸ ਦੌਰਾਨ ਪੁਲਿਸ ਦੀ ਗੱਡੀ ਆਉਂਦੀ ਹੈ ਅਤੇ ਦੋਵਾਂ ਪਾਸਿਆਂ ਤੋਂ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ

ਦੋਵਾਂ ਪਾਸਿਆਂ ਤੋਂ ਕਾਫ਼ੀ ਦੇਰ ਤੱਕ ਗੋਲੀਬਾਰੀ ਜਾਰੀ ਰਹੀ। ਇਸ ਤੋਂ ਬਾਅਦ ਪੁਲਿਸ ਨੇ ਅਪਰਾਧੀਆਂ ਦੀ ਗੱਡੀ ਨੂੰ ਪੰਕਚਰ ਕਰ ਦਿੱਤਾ ਅਤੇ ਸ਼ੀਸ਼ੇ ਤੋੜ ਦਿੱਤੇ।

ਪੰਜਾਂ ਅਪਰਾਧੀਆਂ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।

error: Content is protected !!