ਕੈਦੀ ਨੇ ਜੇਲ੍ਹ ‘ਚ ਲਿਆ ਫਾ+ਹਾ, ਪਰਿਵਾਰ ਕਹਿੰਦਾ-ਪੁਲਿਸ ਨੇ ਮਾਰਿਆ

ਕੈਦੀ ਨੇ ਜੇਲ੍ਹ ‘ਚ ਲਿਆ ਫਾ+ਹਾ, ਪਰਿਵਾਰ ਕਹਿੰਦਾ-ਪੁਲਿਸ ਨੇ ਮਾਰਿਆ

ਸੰਗਰੂਰ (ਵੀਓਪੀ ਬਿਊਰੋ) ਸੰਗਰੂਰ ਜੇਲ ਦੇ ਵਿੱਚ ਇੱਕ ਕੈਦੀ ਨੇ ਆਪਣੇ ਆਪ ਨੂੰ ਲਾਇਆ ਫਾਹੇ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ‘ਤੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਹੋਇਆ ਹੈ। ਜਦ ਕਿ ਦੂਜੇ ਪਾਸੇ ਪੁਲਿਸ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਮਾਮਲਾ ਖੁਦਕੁਸ਼ੀ ਦਾ ਹੈ

ਜਾਣਕਾਰੀ ਸੰਗਰੂਰ ਦੇ ਵਿੱਚ ਇੱਕ ਕੈਦੀ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਕੱਲ ਰਾਤ ਸੰਗਰੂਰ ਜੇਲ ਦੇ ਵਿੱਚ ਇੱਕ ਕੈਦੀ ਵੱਲੋਂ ਆਪਣੇ ਆਪ ਨੂੰ ਫਾਹਾ ਲਾ ਕੇ ਖੁਦਕੁਸ਼ੀ ਕੀਤੀ ਗਈ ਹੈ। ਇਸ ਤੋਂ ਬਾਅਦ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ। ਉੱਥੇ ਹੀ ਪਰਿਵਾਰ ਨੇ ਆ ਕੇ ਇੱਥੇ ਜੇਲ ਪੁਲਿਸ ਪ੍ਰਸ਼ਾਸਨ ਦੇ ਉੱਪਰ ਦੋਸ਼ ਲਗਾਏ ਹਨ ਕਿ ਉਨਾਂ ਦੇ ਮੁੰਡੇ ਨੂੰ ਮਾਰਿਆ ਗਿਆ ਹੈ।

ਉਥੇ ਹੀ ਮ੍ਰਿਤਕ ਦੇ ਪਿਤਾ ਤੇ ਉਸਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ‘ਤੇ ਦੱਸਿਆ ਗਿਆ ਕਿ ਉਸਦੀ ਸੱਤ ਤਰੀਕ ਨੂੰ ਪੇਸ਼ੀ ਸੀ ਅਤੇ ਉਸ ਤੋਂ ਪਹਿਲਾਂ ਜਦੋਂ ਉਹਨਾਂ ਦੀ ਬੇਟੇ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਹ ਸੰਗਰੂਰ ਜੇਲ ਦੇ ਵਿੱਚ ਖੁਸ਼ ਨਹੀਂ ਹੈ ਅਤੇ ਇੱਥੇ ਪੁਲਿਸ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅੱਜ ਉਨ੍ਹਾਂ ਦਾ ਮੁੰਡਾ ਇਸ ਦੁਨੀਆ ‘ਤੇ ਨਹੀਂ ਰਿਹਾ।

ਉੱਥੇ ਹੀ ਦੂਜੇ ਪਾਸੇ ਜੇਲ ਪ੍ਰਸ਼ਾਸਨ ਉੱਤੇ ਦੋਸ਼ ਲਗਾਏ ਹਨ ਕਿ ਉਸਦੇ ਬੇਟੇ ਨੂੰ ਤੰਗ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਜੇਲ ਦੇ ਵਿੱਚ ਹੀ ਉਸਦਾ ਕਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਇਹ ਮੰਗ ਕੀਤੀ ਹੈ ਕਿ ਉਸਦੇ ਬੱਚੇ ਦਾ ਪੋਸਟਮਾਰਟਮ ਸੰਗਰੂਰ ਦੇ ਵਿੱਚ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਇੱਥੇ ਦੇ ਪ੍ਰਸ਼ਾਸਨ ‘ਤੇ ਭਰੋਸਾ ਨਹੀਂ ਹੈ ਅਤੇ ਰਿਪੋਰਟ ਗਲਤ ਵੀ ਦਿੱਤੀ ਜਾ ਸਕਦੀ ਹੈ। ਇਸ ਕਰਕੇ ਉਹ ਅਪੀਲ ਕਰਦੇ ਹਨ ਕਿ ਇਹ ਪੋਸਟਮਾਰਟਮ ਪਟਿਆਲਾ ਜਾਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੋਵੇ।

ਉੱਥੇ ਹੀ ਡੀਐੱਸਪੀ ਸੁਖਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਡਰ ਟਰਾਇਲ ਤੇ ਆਇਆ ਇਹ ਵਿਅਕਤੀ ਫਾਹਾ ਲਾ ਕੇ ਮਰਿਆ ਹੈ ਅਤੇ ਇਹ ਤਰਨ ਤਾਰਨ ਦਾ ਰਹਿਣ ਵਾਲਾ ਹੈ ਅਤੇ ਤਰਨ ਤਾਰਨ ਦੇ ਵਿੱਚ ਹੀ ਜੋ ਮਾਮਲਾ ਦਰਜ ਸੀ ਉਸਦੇ ਅਧੀਨ ਇਹ ਸੰਗਰੂਰ ਜੇਲ ਦੇ ਵਿੱਚ ਭਰਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਤਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਅਤੇ ਜੇਲ ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਿਕ ਕਿਸ ਨੇ ਫਾਹਾ ਲਾ ਕੇ ਆਪਣੇ ਆਪ ਨੂੰ ਮਾਰਿਆ ਹੈ ਉੱਥੇ ਹੀ ਪੋਸਟਮਾਰਟਮ ਤੇ ਗੱਲ ਕਰਦੇ ਕਿਹਾ ਕਿ ਪੋਸਟਮਾਰਟਮ ਵੀਡੀਓਗ੍ਰਾਫੀ ਅਤੇ ਡਾਕਟਰ ਦੀ ਹਾਜ਼ਰੀ ਦੇ ਵਿੱਚ ਹੁੰਦਾ ਹੈ ਅਤੇ ਕਾਨੂੰਨ ਮੁਤਾਬਿਕ ਜਿੱਥੇ ਵਿਅਕਤੀ ਦੀ ਮੌਤ ਹੈ ਉੱਥੇ ਹੀ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਹੁਣ ਡਾਕਟਰ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

error: Content is protected !!