ਰਾਹੁਲ ਦੇ ਹੱਕ ‘ਚ ਬੋਲੀ ਭੈਣ ਪ੍ਰਿਯੰਕਾ, ਕਿਹਾ- ਜੱਜ ਕੌਣ ਹੁੰਦਾ ਕਹਿਣ ਵਾਲਾ ਕੀ ਕੌਣ ਸੱਚਾ ਭਾਰਤੀ?

ਰਾਹੁਲ ਦੇ ਹੱਕ ‘ਚ ਬੋਲੀ ਭੈਣ ਪ੍ਰਿਯੰਕਾ, ਕਿਹਾ- ਜੱਜ ਕੌਣ ਹੁੰਦਾ ਕਹਿਣ ਵਾਲਾ ਕੀ ਕੌਣ ਸੱਚਾ ਭਾਰਤੀ?

 

ਦਿੱਲੀ (ਵੀਓਪੀ ਬਿਊਰੋ) ਰਾਹੁਲ ਗਾਂਧੀ ਵੱਲੋਂ ਚੀਨ ਨੂੰ ਲੈ ਕੇ ਜ਼ਮੀਨ ‘ਤੇ ਕਬਜ਼ੇ ਅਤੇ ਫੌਜ ਬਾਰੇ ਬਿਆਨ ‘ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਜੇਕਰ ਉਹ ਸੱਚੇ ਭਾਰਤੀ ਹੁੰਦੇ ਕਾਂ ਸ਼ਾਇਦ ਅਜਿਹਾ ਬਿਆਨ ਨਾ ਦਿੰਦੇ। ਹੁਣ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਦੇ ਹੱਕ ਵਿੱਚ ਅਤੇ ਸੁਪਰੀਮ ਕੋਰਟ ਦੀ ਇਸ ਟਿੱਪਣੀ ਦਾ ਵਿਰੋਧ ਜਾਹਿਰ ਕੀਤਾ ਹੈ ਅਤੇ ਕਿਹਾ ਕਿ ਮਾਣਯੋਗ ਜੱਜਾਂ ਪ੍ਰਤੀ ਪੂਰੇ ਸਤਿਕਾਰ ਨਾਲ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹ ਇਹ ਫੈਸਲਾ ਨਹੀਂ ਕਰ ਸਕਦੇ ਕਿ ਸੱਚਾ ਭਾਰਤੀ ਕੌਣ ਹੈ।

ਉਨ੍ਹਾਂ ਕਿਹਾ, ‘ਵਿਰੋਧੀ ਧਿਰ ਦੇ ਨੇਤਾ ਦਾ ਫਰਜ਼ ਹੈ ਕਿ ਉਹ ਸਰਕਾਰ ਤੋਂ ਸਵਾਲ ਪੁੱਛਣ। ਮੇਰਾ ਭਰਾ ਕਦੇ ਵੀ ਫੌਜ ਵਿਰੁੱਧ ਨਹੀਂ ਬੋਲੇਗਾ, ਉਨ੍ਹਾਂ ਨੂੰ ਉਨ੍ਹਾਂ ਪ੍ਰਤੀ ਸਤਿਕਾਰ ਹੈ। ਭਰਾ ਦੇ ਸ਼ਬਦਾਂ ਦੀ ਗਲਤ ਵਿਆਖਿਆ ਕੀਤੀ ਗਈ।’

ਸੁਪਰੀਮ ਕੋਰਟ ਨੇ ਬੀਤੇ ਦਿਨੀਂ ਕਿਹਾ ਸੀ ਕਿ ਇੱਕ ਸੱਚਾ ਭਾਰਤੀ ਇਹ ਨਹੀਂ ਕਹੇਗਾ ਕਿ ਚੀਨ ਨੇ ਭਾਰਤੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਚੀਨ ਨੇ ਭਾਰਤ ਦੀ 2000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ।​​​​ ਜੇ ਤੁਸੀਂ ਸੱਚੇ ਭਾਰਤੀ ਹੁੰਦੇ ਤਾਂ ਅਜਿਹਾ ਨਹੀਂ ਕਹਿੰਦੇ।

ਰਾਹੁਲ ਨੇ 16 ਦਸੰਬਰ 2022 ਨੂੰ ਭਾਰਤ ਜੋੜੋ ਯਾਤਰਾ ਦੌਰਾਨ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ। ਕਿਹਾ ਗਿਆ ਸੀ- ਲੋਕ ਭਾਰਤ ਜੋੜੋ ਯਾਤਰਾ ਬਾਰੇ ਪੁੱਛਣਗੇ, ਪਰ ਚੀਨ ਨੇ 2000 ਵਰਗ ਕਿਲੋਮੀਟਰ ਭਾਰਤੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ, 20 ਭਾਰਤੀ ਸੈਨਿਕ ਮਾਰੇ ਗਏ ਹਨ ਅਤੇ ਅਰੁਣਾਚਲ ਵਿੱਚ ਸਾਡੇ ਸੈਨਿਕਾਂ ਨੂੰ ਕੁੱਟਿਆ ਜਾ ਰਿਹਾ ਹੈ, ਉਹ ਇਸ ਬਾਰੇ ਗੱਲ ਨਹੀਂ ਕਰ ਰਹੇ ਹਨ।

error: Content is protected !!