Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
8
ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਾਅਲੀ ਕਾਗਜ਼ ਬਣਾ ਕੇ ਦੇਣ ਵਾਲੇ 2 ਏਜੰਟ ਗ੍ਰਿਫ਼ਤਾਰ
Crime
Delhi
Latest News
National
Punjab
ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਾਅਲੀ ਕਾਗਜ਼ ਬਣਾ ਕੇ ਦੇਣ ਵਾਲੇ 2 ਏਜੰਟ ਗ੍ਰਿਫ਼ਤਾਰ
August 8, 2025
VOP TV
ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਾਅਲੀ ਕਾਗਜ਼ ਬਣਾ ਕੇ ਦੇਣ ਵਾਲੇ 2 ਏਜੰਟ ਗ੍ਰਿਫ਼ਤਾਰ
ਦਿੱਲੀ (ਵੀਓਪੀ ਬਿਊਰੋ) ਸੈਕਟਰ-34 ਥਾਣਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਾਜ਼ਿਸ਼ਕਰਤਾ ਅਨਮੋਲ ਬਿਸ਼ਨੋਈ, ਸਚਿਨ ਟਪਨ ਅਤੇ ਹੋਰਾਂ ਨੂੰ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਦੋ ਇਮੀਗ੍ਰੇਸ਼ਨ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੀ ਪਛਾਣ ਹਰਮੀਤ ਸਿੰਘ ਉਰਫ਼ ਟੀਟੂ ਚੰਦ ਕਪੂਰਥਲਾ ਵਾਸੀ ਤੇ ਅਰਿਜੀਤ ਕੁਮਾਰ ਉਰਫ਼ ਟੋਨੀ ਨਿਵਾਸੀ ਉੱਤਰ-ਪੱਛਮੀ ਦਿੱਲੀ ਵਜੋਂ ਹੋਈ ਹੈ।
ਪੁਲਿਸ ਮੁਤਾਬਕ, ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹੈ। ਟੀਟੂ ਚੰਦ ਪਹਿਲਾਂ ਵੀ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਵੱਲੋਂ ਗਿ੍ਰਫ਼ਤਾਰ ਹੋ ਚੁੱਕਾ ਹੈ ਅਤੇ ਉਹ ਇਸ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਸੀ। ਸੈਕਟਰ-34 ਥਾਣੇ ਨੂੰ ਹਰਿਆਣਾ ਦੇ ਕੈਥਲ ਨਿਵਾਸੀ ਮਨਜੀਤ ਸਿੰਘ ਵਲੋਂ ਸ਼ਿਕਾਇਤ ਦਿਤੀ ਗਈ ਸੀ। ਉਸ ਨੇ ਦਸਿਆ ਕਿ 2022 ’ਚ ਟੀਟੂ ਚੰਦ ਨਾਲ ਟੈਲੀਫ਼ੋਨ ’ਤੇ ਸੰਪਰਕ ਹੋਇਆ ਸੀ। ਟੀਟੂ ਨੇ ਅਪਣੇ ਆਪ ਨੂੰ ਵਿਦੇਸ਼ ਯਾਤਰਾ ਏਜੰਟ ਦੱਸਿਆ ਅਤੇ ਚੰਡੀਗੜ੍ਹ ਸੈਕਟਰ-34 ਏ ‘ਚ ਦਫ਼ਤਰ ਹੋਣ ਦਾ ਦਾਅਵਾ ਕੀਤਾ।
ਟੀਟੂ ਨੇ ਮਨਜੀਤ ਅਤੇ ਉਸ ਦੇ ਪਰਵਾਰ ਨੂੰ ਪ੍ਰਤੀ ਵਿਅਕਤੀ 10 ਲੱਖ ਰੁਪਏ ਦੇ ਦਰ ’ਤੇ ਗਰੀਸ ਦਾ ਵੀਜ਼ਾ ਪੈਕੇਜ ਆਫ਼ਰ ਕੀਤਾ। ਮਨਜੀਤ ਅਤੇ ਉਸ ਦੇ ਪਰਿਵਾਰ ਨੇ ਕੁਲ 78 ਲੱਖ ਰੁਪਏ ਟੀਟੂ ਚੰਦ, ਅਨੁਰਾਗ ਮਲ੍ਹਾ, ਅਰਿਜੀਤ ਕੁਮਾਰ ਅਤੇ ਤਜਿੰਦਰ ਸਿੰਘ ਦੇ ਖਾਤਿਆਂ ’ਚ ਟ੍ਰਾਂਸਫ਼ਰ ਕੀਤੇ। ਇਨ੍ਹਾਂ ਤੋਂ ਇਲਾਵਾ 20 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਦਿੱਲੀ ਐਮਬੈਸੀ ਦੇ ਨਾਂਮ ’ਤੇ ਦਿਤੇ ਗਏ। 19 ਸਤੰਬਰ 2022 ਨੂੰ ਜਦ ਉਹ ਅਪਣੇ ਪਰਿਵਾਰ ਨਾਲ ਏਅਰਪੋਰਟ ’ਤੇ ਪੁੱਜੇ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਵੀਜ਼ਾ ਨੂੰ ਜਾਅਲੀ ਕਰਾਰ ਦਿੰਦੇ ਹੋਏ ਉਡਾਣ ’ਚ ਜਾਣ ਤੋਂ ਰੋਕ ਦਿਤਾ।
ਜਦ ਮਨਜੀਤ ਨੇ ਮੁੜ ਏਜੰਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦਫ਼ਤਰ ਖ਼ਾਲੀ ਕਰ ਚੁੱਕੇ ਸਨ। ਸਿਰਫ਼ 50 ਹਜ਼ਾਰ ਰੁਪਏ ਵਾਪਸ ਮਿਲੇ, ਹੋਰ ਕੋਈ ਰਿਫ਼ੰਡ ਨਹੀਂ ਮਿਲਿਆ। ਜਦ ਮਨਜੀਤ ਨੇ ਟੈਨੀਫ਼ੋਨ ’ਤੇ ਲਗਾਤਾਰ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ, ਤਾਂ ਟੀਟੂ ਨੇ ਉਸ ਨੂੰ ਧਮਕਾਇਆ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ, ਜਿਸ ਦੀ ਰਿਕਾਰਡਿੰਗ ਪੁਲਿਸ ਨੂੰ ਸੌਂਪੀ ਗਈ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਸਿਰਫ਼ ਮਨਜੀਤ ਹੀ ਨਹੀਂ, ਬਲਕਿ ਦਰਜਨਾਂ ਹੋਰ ਲੋਕਾਂ ਨੂੰ ਵੀ ਜਾਅਲੀ ਦਸਤਾਵੇਜ਼ਾਂ ਰਾਹੀਂ ਠੱਗ ਚੁੱਕੇ ਹਨ। ਮੁਲਜ਼ਮ ਵਿਦੇਸ਼ੀ ਵੀਜ਼ਾ ਅਤੇ ਯਾਤਰਾ ਦਸਤਾਵੇਜ਼ ਬਣਾਉਣ ਦੇ ਬਹਾਨੇ ਨਾਲ ਨਕਲੀ ਪਾਸਪੋਰਟ, ਟਿਕਟ ਅਤੇ ਵੀਜ਼ਾ ਦਿੰਦੇ ਸਨ। ਪੁਲਿਸ ਨੇ ਸੈਕਟਰ 34 ਥਾਣੇ ’ਚ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।
Post navigation
ਹਿਮਾਚਲ ਦੀ ਖੱਡ ‘ਚ ਡਿੱਗੀ ਕਾਰ, 2 ਬੱਚਿਆਂ ਸਣੇ 6 ਲੋਕਾਂ ਦੀ ਮੌ+ਤ
ਬਾਲੀਵੁੱਡ ਹੀਰੋਇਨ ਹੁਮਾ ਕੂਰੈਸ਼ੀ ਦੇ ਭਰਾ ਦਾ ਕ+ਤ+ਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us