ਮਿਥੁਨ ਚੱਕਰਵਰਤੀ ਦੀ ਚੇਤਾਵਨੀ, “140 ਕਰੋੜ ਭਾਰਤੀਆਂ ਨੇ ਪਿਸ਼ਾਬ ਕੀਤਾ ਤਾਂ ਪਾਕਿਸਤਾਨ ‘ਚ ਸੁਨਾਮੀ ਆ ਜਾਊ”

ਮਿਥੁਨ ਚੱਕਰਵਰਤੀ ਦੀ ਚੇਤਾਵਨੀ, “140 ਕਰੋੜ ਭਾਰਤੀਆਂ ਨੇ ਪਿਸ਼ਾਬ ਕੀਤਾ ਤਾਂ ਪਾਕਿਸਤਾਨ ‘ਚ ਸੁਨਾਮੀ ਆ ਜਾਊ”

ਦਿੱਲੀ (ਵੀਓਪੀ ਬਿਊਰੋ) ਪਾਕਿਸਤਾਨ ਨੇ ਮੁੜ ਤੋਂ ਭਾਰਤ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਵਿਚਾਲੇ ਅਦਾਕਾਰ ਤੇ ਭਾਜਪਾ ਦੇ ਨੇਤਾ ਮਿਥੁਨ ਚੱਕਰਵਰਤੀ ਨੇ ਅਜਿਹਾ ਬਿਆਨ ਦਿੱਤਾ, ਜਿਸ ਨਾਲ ਪਾਕਿਸਤਾਨੀ ਆਗੂਆਂ ਦੇ ਮੂੰਹ ਸੁੰਗੜ ਗਏ ਹਨ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਫੌਜ ਮੁਖੀ ਦਾ ਕਹਿਣਾ ਹੈ ਕਿ ਉਹ ਭਾਰਤ ‘ਤੇ ਪ੍ਰਮਾਣੂ ਹਮਲਾ ਕਰਨਗੇ ਜੇਕਰ ਉਨ੍ਹਾਂ ਨੇ ਪਾਕਿਸਤਾਨ ਦੇ ਹਿੱਸੇ ਵਾਲਾ ਪਾਣੀ ਨਾ ਛੱਡਿਆ ਤਾਂ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੇ ਭਾਰਤ ਵਿਰੁੱਧ ਨਵੇਂ ਪ੍ਰਮਾਣੂ ਖਤਰੇ ਨੇ ਇੱਕ ਅਜਿਹੇ ਦੇਸ਼ ਵਿੱਚ ਪ੍ਰਮਾਣੂ ਕਮਾਂਡ ਅਤੇ ਕੰਟਰੋਲ ਦੀ ਭਰੋਸੇਯੋਗਤਾ ਬਾਰੇ ਲੰਬੇ ਸਮੇਂ ਤੋਂ ਚੱਲ ਰਹੇ ਖਦਸ਼ਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਜਿੱਥੇ ਫੌਜ ਅੱਤਵਾਦੀ ਸੰਗਠਨਾਂ ਨਾਲ ਮਿਲੀਭੁਗਤ ਵਿੱਚ ਹੈ। ਭਾਰਤ ਸਰਕਾਰ ਕਿਸੇ ਵੀ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗੀ।

ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨੇ ਸਿੰਧੂ ਜਲ ਸਮਝੌਤੇ ‘ਤੇ ਬਿਲਾਵਲ ਭੁੱਟੋ ਦੇ ਕਥਿਤ ਵਿਵਾਦਪੂਰਨ ਬਿਆਨ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਬਿਲਾਵਲ ਭੁੱਟੋ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕ ਬੁੱਧੀਮਾਨ ਹਨ। ਉਹ ਚੰਗੇ ਲੋਕ ਹਨ। ਸਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ।

ਉਨ੍ਹਾਂ ਕਿਹਾ, ‘ਜੇ ਅਸੀਂ ਅਜਿਹੀਆਂ ਗੱਲਾਂ ਕਹਿੰਦੇ ਰਹੇ ਅਤੇ ਸਾਡੇ ਸਿਰ ਘੁੰਮ ਗਏ, ਤਾਂ ਸਾਡੇ ਬ੍ਰਹਮੋਸ ਇੱਕ ਤੋਂ ਬਾਅਦ ਇੱਕ ਗੋਲੀਬਾਰੀ ਕਰਨਗੇ। ਅਸੀਂ ਇੱਕ ਡੈਮ ਬਣਾਉਣ ਬਾਰੇ ਵੀ ਸੋਚਿਆ ਹੈ, ਜਿੱਥੇ 140 ਕਰੋੜ ਲੋਕ ਪਿਸ਼ਾਬ ਕਰਨਗੇ। ਉਸ ਤੋਂ ਬਾਅਦ ਅਸੀਂ ਡੈਮ ਖੋਲ੍ਹ ਦੇਵਾਂਗੇ ਅਤੇ ਅਜਿਹੀ ਸੁਨਾਮੀ ਆਵੇਗੀ ਕਿ ਪਾਕਿਸਤਾਨ ਤਬਾਹ ਹੋ ਜਾਵੇਗੀ।’ ਮਿਥੁਨ ਨੇ ਸਪੱਸ਼ਟ ਕੀਤਾ ਕਿ ਮੇਰਾ ਪਾਕਿਸਤਾਨ ਦੇ ਲੋਕਾਂ ਵਿਰੁੱਧ ਕੁਝ ਨਹੀਂ ਹੈ। ਮੈਂ ਇਹ ਸਭ ਬਿਲਾਵਲ ਭੁੱਟੋ ਲਈ ਕਿਹਾ ਹੈ।

error: Content is protected !!