Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
15
ਯਾਤਰਾ ਲਈ ਨਿਕਲੇ ਸ਼ਰਧਾਲੂਆਂ ਦੀ ਬੱਸ ਵੱਜੀ ਟਰੱਕ ‘ਚ, 10 ਦੀ ਮੌ+ਤ
Accident
Delhi
Latest News
National
ਯਾਤਰਾ ਲਈ ਨਿਕਲੇ ਸ਼ਰਧਾਲੂਆਂ ਦੀ ਬੱਸ ਵੱਜੀ ਟਰੱਕ ‘ਚ, 10 ਦੀ ਮੌ+ਤ
August 15, 2025
VOP TV
ਯਾਤਰਾ ਲਈ ਨਿਕਲੇ ਸ਼ਰਧਾਲੂਆਂ ਦੀ ਬੱਸ ਵੱਜੀ ਟਰੱਕ ‘ਚ, 10 ਦੀ ਮੌ+ਤ
ਵੀਓਪੀ ਬਿਊਰੋ – ਬੰਗਾਲ ਦੇ ਬਰਧਵਾਨ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਅਤੇ 35 ਜਣੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਗੰਗਾਸਾਗਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਆ ਰਹੀ ਸੀ।
ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਪੂਰਬੀ ਬਰਧਵਾਨ ਵਿੱਚ ਨਾਲਾ ਫੈਰੀ ਘਾਟ ‘ਤੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 10 ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 5 ਬੱਚੇ ਵੀ ਸ਼ਾਮਲ ਹਨ, ਜਦੋਂ ਕਿ 35 ਲੋਕ ਜ਼ਖਮੀ ਹਨ। ਜ਼ਖਮੀਆਂ ਦਾ ਬਰਧਵਾਨ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਬੱਸ ਬਿਹਾਰ ਦੇ 45 ਸ਼ਰਧਾਲੂਆਂ ਨੂੰ ਲੈ ਕੇ ਗੰਗਾਸਾਗਰ ਤੋਂ ਵਾਪਸ ਆ ਰਹੀ ਸੀ। ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਉਹ NH-19 ‘ਤੇ ਖੜ੍ਹਾ ਟਰੱਕ ਨਹੀਂ ਦੇਖ ਸਕਿਆ। ਟੱਕਰ ਵਿੱਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਪੁਲਿਸ ਨੇ ਦੱਸਿਆ ਕਿ ਸ਼ਰਧਾਲੂਆਂ ਨੇ 8 ਅਗਸਤ ਨੂੰ ਮੋਤੀਹਾਰੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਹ ਪਹਿਲਾਂ ਦੇਵਘਰ ਅਤੇ ਫਿਰ ਗੰਗਾਸਾਗਰ ਗਏ।
Post navigation
ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ, ਕਿਹਾ- ਬਹੁਤ ਮਹਿੰਗੀ ਮਿਲੀ ਸਾਨੂੰ ਆਜ਼ਾਦੀ
ਡੈਨੀਅਲ ਮਸੀਹ ਭੱਟੀ ਨੂੰ ਅੰਮ੍ਰਿਤਸਰ ‘ਚ ਮਾਨਯੋਗ ਸਰਕਾਰ ਨੇ ਕ੍ਰਿਸਚਨ ਭਲਾਈ ਬੋਰਡ ਚੇਅਰਮੈਨ ਨਿਯੁਕਤ ਕੀਤਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us