ਗਊਸ਼ਾਲਾ ਪੱਠੇ ਪਾਉਣ ਗਈ ਦੀ ਮੌ+ਤ, DSP ਦੀ ਭੈਣ ਦੀ ਟੋਕੇ ‘ਚ ਫਸੀ ਚੁੰਨੀ

ਗਊਸ਼ਾਲਾ ਪੱਠੇ ਪਾਉਣ ਗਈ ਦੀ ਮੌ+ਤ, DSP ਦੀ ਭੈਣ ਦੀ ਟੋਕੇ ‘ਚ ਫਸੀ ਚੁੰਨੀ

ਮੁਹਾਲੀ (ਵੀਓਪੀ ਬਿਊਰੋ) ਮੁਹਾਲੀ ਦੇ ਫੇਜ਼-1 ਵਿੱਚ ਸਥਿਤ ਗਊਸ਼ਾਲਾ ਵਿਖੇ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਔਰਤ ਗਾਵਾਂ ਨੂੰ ਪੱਠੇ ਖਿਲਾਉਣ ਆਈ ਸੀ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਔਰਤ ਦੀ ਪਛਾਣ 51 ਸਾਲਾਂ ਅਮਨਦੀਪ ਕੌਰ ਵਜੋਂ ਹੋਈ, ਜੋ ਕਿ ਦੇਸੂ ਮਾਜਰਾ ਦੇ ਸ਼ਿਮਲਾ ਹੋਮਜ਼ ਸਥਿਤ ਆਪਣੇ ਫਲੈਟ ’ਚ ਰਹਿੰਦੀ ਸੀ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਸਾਈਬਰ ਕ੍ਰਾਈਮ ਮੁਹਾਲੀ ਦੀ ਡੀਐੱਸਪੀ ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਦੱਸੀ ਜਾ ਰਹੀ ਹੈ।

ਅਮਨਦੀਪ ਕੌਰ ਐਤਵਾਰ ਸਵੇਰੇ ਫੇਜ਼-1 ’ਚ ਗਊਆਂ ਨੂੰ ਚਾਰਾ ਪਾਉਣ ਲਈ ਆਈ ਸੀ। ਇਸ ਦੌਰਾਨ ਜਦੋਂ ਉਹ ਟੋਕਾ ਮਸ਼ੀਨ ਕੋਲੋਂ ਤਸਲਾ ਚੁੱਕ ਕੇ ਚਾਰਾ ਲੈ ਕੇ ਜਾ ਰਹੀ ਸੀ, ਤਾਂ ਉਨ੍ਹਾਂ ਦਾ ਦੁਪੱਟਾ ਅਚਾਨਕ ਮਸ਼ੀਨ ਦੀ ਮੋਟਰ ’ਚ ਫਸ ਗਿਆ। ਝਟਕਾ ਲੱਗਣ ਕਾਰਨ ਅਮਨਦੀਪ ਦੀ ਧੌਣ ਦੀ ਹੱਡੀ ਟੁੱਟ ਗਈ।

ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਫੇਜ਼-6 ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਥਾਣਾ ਫੇਜ਼-1 ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਆਉਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਅਮਨਦੀਪ ਕੌਰ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਸਕੂਲ ’ਚ ਅਧਿਆਪਕਾ ਸੀ। ਉਨ੍ਹਾਂ ਦੀ ਇਕ ਬੇਟੀ ਹੈ ਜੋ ਇਸ ਸਮੇਂ ਕੈਨੇਡਾ ’ਚ ਹੈ। ਸੂਚਨਾ ਮਿਲਣ ਤੋਂ ਬਾਅਦ ਉਹ ਵਾਪਸ ਆਉਣ ਲਈ ਰਵਾਨਾ ਹੋ ਚੁੱਕੀ ਹੈ।

error: Content is protected !!