ਅਮਰੀਕਾ ਦੀ ਦਾਦਾਗਿਰੀ ਵਿਚਾਲੇ ਭਾਰਤ ਨਾਲ ਡੱਟ ਕੇ ਖੜ੍ਹਿਆ ਰੂਸ, ਕਿਹਾ- ਅਸੀਂ ਵੇਚਾਂਗੇ ਭਾਰਤ ਨੂੰ ਤੇਲ, ਚੀਨ ਵੀ ਆਇਆ ਨਾਲ

ਅਮਰੀਕਾ ਦੀ ਦਾਦਾਗਿਰੀ ਵਿਚਾਲੇ ਭਾਰਤ ਨਾਲ ਡੱਟ ਕੇ ਖੜ੍ਹਿਆ ਰੂਸ, ਕਿਹਾ- ਅਸੀਂ ਵੇਚਾਂਗੇ ਭਾਰਤ ਨੂੰ ਤੇਲ, ਚੀਨ ਵੀ ਆਇਆ ਨਾਲ

ਦਿੱਲੀ (ਵੀਓਪੀ ਬਿਊਰੋ) ਅਮਰੀਕਾ ਨਾਲ ਚੱਲ ਰਹੀ ਟੈਰਿਫ ਜੰਗ ਦੇ ਵਿਚਕਾਰ, ਰੂਸ ਨੇ ਭਾਰਤ ਦੇ ਹੱਕ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ, ਰੂਸੀ ਦੂਤਾਵਾਸ ਨੇ ਕਿਹਾ ਕਿ ਰੂਸ ਭਾਰਤੀ ਤੇਲ ਖਰੀਦਦਾਰਾਂ ਨੂੰ ਸਪਲਾਈ ਜਾਰੀ ਰੱਖੇਗਾ। ਇਸੇ ਦਾ ਨਾਲ ਹੀ ਭਾਰਤੀ ਤੇਲ ਖਰੀਦਦਾਰਾਂ ਨੂੰ 5% ਦੀ ਛੋਟ ਦੇਣ ਦਾ ਪ੍ਰਸਤਾਵ ਵੀ ਰੱਖਿਆ।

ਰੂਸੀ ਦੂਤਾਵਸ ਨੇ ਕਿਹਾ ਕਿ ਅਮਰੀਕੀ ਟੈਰਿਫ ਦੇ ਬਾਵਜੂਦ, ਭਾਰਤ ਨੇ ਰੂਸ ਤੋਂ ਆਪਣੀ ਤੇਲ ਖਰੀਦ ਨੂੰ ਸਥਿਰ ਰੱਖਿਆ ਹੈ, ਕਿਉਂਕਿ ਰੂਸ ਨੇ ਤੇਲ ਸਪਲਾਈ ਕਰਨ ਲਈ ਇੱਕ ਵਿਸ਼ੇਸ਼ ਵਿਧੀ ਬਣਾਈ ਹੈ। ਅਸੀਂ ਭਾਰਤ ਨੂੰ ਤੇਲ ਖਰੀਦਣ ‘ਤੇ ਵਾਧੂ 5 ਫੀਸਦ ਛੋਟ ਦੇ ਸਕਦੇ ਹਾਂ ਬਸ਼ਰਤੇ ਇਸ ‘ਤੇ ਗੱਲਬਾਤ ਹੋਵੇ। ਭਾਰਤ ਇਸ ਸਮੇਂ ਆਪਣੀ ਕੱਚੇ ਤੇਲ ਦੀ ਜ਼ਰੂਰਤ ਦਾ 40% ਰੂਸ ਤੋਂ ਪ੍ਰਾਪਤ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ ਅਮਰੀਕੀ ਬਾਜ਼ਾਰ ਵਿੱਚ ਦਾਖਲ ਹੋਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਰੂਸੀ ਬਾਜ਼ਾਰ ਵਿੱਚ ਇਸਦਾ ਸਵਾਗਤ ਹੈ। ਇਹ ਰੂਸ ਨੂੰ ਆਪਣਾ ਸਾਮਾਨ ਨਿਰਯਾਤ ਕਰ ਸਕਦਾ ਹੈ। ਅਮਰੀਕਾ ਨੇ ਭਾਰਤ ‘ਤੇ ਇਤਰਾਜ਼ ਜਤਾਇਆ ਸੀ ਕਿ ਉਹ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਰਸ਼ੀਆ ਜੰਗ ਵਿੱਚਾਲੇ ਰੂਸ ਦੀ ਮਦਦ ਕਰ ਰਿਹਾ ਹੈ। ਜਿਸ ਤਹਿਤ ਅਮਰੀਕਾ ਨੇ ਭਾਰਤ ‘ਤੇ 50 ਫੀਸਦ ਟੈਰਿਫ਼ ਲਗਾ ਦਿੱਤਾ ਸੀ।

ਇਸੇ ਦੇ ਨਾਲ ਹੀ ਹੁਣ ਭਾਰਤ ਅਤੇ ਚੀਨ ਦੇ ਰਿਸ਼ਤੇ ਸੁਧਾਰ ਵੱਲ ਵੱਧ ਰਹੇ ਨੇ। ਭਾਰਤ ਅਤੇ ਚੀਨ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਲਿਪੁਲੇਖ ਦੱਰੇ ਰਾਹੀਂ ਵਪਾਰ ਮੁੜ ਸ਼ੁਰੂ ਕਰਨ ‘ਤੇ ਸਹਿਮਤ ਹੋਏ ਹਨ। ਇਹ ਫੈਸਲਾ 18-19 ਅਗਸਤ ਨੂੰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੀ ਹਾਲੀਆ ਭਾਰਤ ਫੇਰੀ ਦੌਰਾਨ ਲਿਆ ਗਿਆ ਸੀ। ਗੱਲਬਾਤ ਵਿੱਚ, ਲਿਪੁਲੇਖ ਦੇ ਨਾਲ-ਨਾਲ ਸ਼ਿਪਕੀ ਲਾ ਅਤੇ ਨਾਥੂ ਲਾ ਦੱਰੇ ਰਾਹੀਂ ਵਪਾਰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਹਾਲਾਂਕਿ, ਨੇਪਾਲ ਨੇ ਇਸ ਸਮਝੌਤੇ ‘ਤੇ ਇਤਰਾਜ਼ ਜਤਾਇਆ ਹੈ। ਨੇਪਾਲ ਦਾ ਕਹਿਣਾ ਹੈ ਕਿ ਇਹ ਦੱਰਾਂ ਸਾਡੇ ਖੇਤਰ ਦਾ ਹਿੱਸਾ ਹਨ। ਨੇਪਾਲ ਨੇ ਭਾਰਤ ਅਤੇ ਚੀਨ ਨੂੰ ਇਸ ਖੇਤਰ ਵਿੱਚ ਕੋਈ ਗਤੀਵਿਧੀ ਨਾ ਕਰਨ ਦੀ ਅਪੀਲ ਕੀਤੀ ਹੈ।

ਇਸ ‘ਤੇ, ਭਾਰਤ ਨੇ ਬੁੱਧਵਾਰ ਨੂੰ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ 1954 ਤੋਂ ਲਿਪੁਲੇਖ ਰਾਹੀਂ ਵਪਾਰ ਚੱਲ ਰਿਹਾ ਹੈ, ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਕੋਰੋਨਾ ਅਤੇ ਹੋਰ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ। ਹੁਣ ਦੋਵਾਂ ਦੇਸ਼ਾਂ ਨੇ ਇਸ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦਾ ਕਹਿਣਾ ਹੈ ਕਿ ਨੇਪਾਲ ਦੇ ਖੇਤਰੀ ਦਾਅਵੇ ਇਤਿਹਾਸਕ ਤੱਥਾਂ ‘ਤੇ ਅਧਾਰਤ ਨਹੀਂ ਹਨ। ਇਹ ਇਕਪਾਸੜ ਦਾਅਵੇ ਜਾਇਜ਼ ਨਹੀਂ ਹਨ। ਭਾਰਤ ਨੇ ਨੇਪਾਲ ਨਾਲ ਸਰਹੱਦੀ ਵਿਵਾਦ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।

error: Content is protected !!