Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
21
ਡੈਮਾਂ ਤੋਂ ਧੜਾ-ਧੜ ਛੱਡਿਆ ਜਾ ਰਿਹਾ ਪਾਣੀ, ਦਰਿਆਵਾਂ ਕੰਢੇ ਹੜ੍ਹ ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ
Delhi
jalandhar
Latest News
National
Punjab
ਡੈਮਾਂ ਤੋਂ ਧੜਾ-ਧੜ ਛੱਡਿਆ ਜਾ ਰਿਹਾ ਪਾਣੀ, ਦਰਿਆਵਾਂ ਕੰਢੇ ਹੜ੍ਹ ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ
August 21, 2025
VOP TV
ਡੈਮਾਂ ਤੋਂ ਧੜਾ-ਧੜ ਛੱਡਿਆ ਜਾ ਰਿਹਾ ਪਾਣੀ, ਦਰਿਆਵਾਂ ਕੰਢੇ ਹੜ੍ਹ ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ
ਜਲੰਧਰ (ਵੀਓਪੀ ਬਿਊਰੋ) ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਰਿਹਾ ਹੈ। ਇਸ ਲਈ ਭਾਖੜਾ ਅਤੇ ਪੋਂਗ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿੱਥੇ ਬਿਆਸ ਦੇ ਪਾਣੀ ਦਾ ਪੱਧਰ 12 ਘੰਟਿਆਂ ਵਿੱਚ 6 ਹਜ਼ਾਰ ਕਿਊਸਿਕ ਵਧਿਆ ਹੈ, ਉੱਥੇ ਹੀ ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦਾ ਪਾਣੀ ਦਾ ਪੱਧਰ 1384 ਫੁੱਟ ਨੂੰ ਛੂਹ ਗਿਆ ਹੈ।
ਮਭਾਰੀ ਮੀਹ ਤੋਂ ਬਾਅਦ ਡੈਮਾਂ ਤੋਂ ਛੱਡੇ ਜਾ ਰਹੇ ਧੜਾ ਧੜ ਪਾਣੀ ਤੋਂ ਬਾਅਦ ਦਰਿਆਵਾਂ ਦੇ ਕੰਢਲੇ ਇਲਾਕਿਆਂ ਵਿੱਚ ਹੜ੍ਹ ਆਏ ਹੋਏ ਹਨ। ਫਸਲਾਂ ਡੁੱਬ ਗਈਆਂ ਨੇ ਅਤੇ ਕਈ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਲੋਕਾਂ ਦਾ ਜਨ ਜੀਵਨ ਬਿਲਕੁਲ ਪ੍ਰਭਾਵਿਤ ਹੋ ਗਿਆ ਹੈ ਅਤੇ ਆਵਾਜਾਈ ਠੱਪ ਪਈ ਹੈ। ਕਈ ਸੜਕਾਂ ਖਰਾਬ ਹੋ ਗਈਆਂ ਨੇ ਅਤੇ ਕਈ ਪਿੰਡਾਂ ਦੇ ਸੰਪਰਕ ਸ਼ਹਿਰਾਂ ਦੇ ਨਾਲੋਂ ਟੁੱਟ ਗਏ ਹਨ।
ਪੋਂਗ ਡੈਮ ‘ਚ 94,000 ਕਿਊਸਿਕ ਪਾਣੀ ਆਉਣ ਤੋਂ ਬਾਅਦ, ਟਰਬਾਈਨ ਅਤੇ ਸਪਿਲ ਵੇਅ ਰਾਹੀਂ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਦੂਜੇ ਪਾਸੇ, ਭਾਖੜਾ ਡੈਮ ਦੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਤਕਨੀਕੀ ਕਮੇਟੀ ਦੇ ਨਿਰਦੇਸ਼ਾਂ ‘ਤੇ ਬੀਬੀਐਮਬੀ ਵੱਲੋਂ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਵਿੱਚੋਂ 43,300 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਵਿੱਚੋਂ ਨੰਗਲ ਹਾਈਡਲ ਅਤੇ ਆਨੰਦਪੁਰ ਸਾਹਿਬ ਹਾਈਡਲ ਨਹਿਰਾਂ ਵਿੱਚ 22,650 ਕਿਊਸਿਕ ਪਾਣੀ ਅਤੇ ਸਤਲੁਜ ਨਦੀ ਵਿੱਚ 20,650 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਬੁੱਧਵਾਰ ਨੂੰ ਡੈਮ ਵਿੱਚ 58,617 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ। ਪੰਜਾਬ ਵਿੱਚ ਸਭ ਤੋਂ ਵੱਧ ਮੀਂਹ ਕਪੂਰਥਲਾ ‘ਚ ਪਿਆ ਹੈ, ਇੱਥੇ 70 ਮਿਲੀਮੀਟਰ ਦਰਜ ਕੀਤਾ ਗਿਆ। ਰੋਪੜ ਵਿੱਚ 58 ਮਿਲੀਮੀਟਰ, ਹੁਸ਼ਿਆਰਪੁਰ ‘ਚ 40 ਮਿਲੀਮੀਟਰ ਪਿਆ ਹੈ ਇਸੇ ਤਰ੍ਹਾਂ ਪਠਾਨਕੋਟ ‘ਚ 20 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ
ਉੱਤਰ ਭਾਰਤ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਦੂਜੇ ਪਾਸੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਬਰਸਾਤ ਨੇ ਹਾਲਾਤ ਬਹੁਤ ਖਰਾਬ ਕਰ ਦਿੱਤੇ ਹਨ। ਪਾਕਿਸਤਾਨ ਵਿਚ ਲੈਂਡ ਸਲਾਈਡ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤ 750 ਤੱਕ ਪਹੁੰਚ ਗਈ ਹੈ। ਫ਼ੌਜ ਨੇ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਨੂੰ ਤੇਜ਼ ਕਰ ਦਿਤਾ ਹੈ। ਰਾਸ਼ਟਰ ਮੈਨੇਜਮੈਂਟ ਆਫਤ ਅਥਾਰਟੀ ਨੇ ਜਾਣਕਾਰੀ ਦਿਤੀ ਹੈ ਕਿ ਪਿਛਲੇ 24 ਘੰਟਿਆਂ ਵਿਚ 4 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ 26 ਜੂਨ ਤੋਂ ਹੁਣ ਤਕ ਮਰਨ ਵਾਲਿਆ ਦੀ ਗਿਣਤੀ 750 ਹੋ ਗਈ ਹੈ।
ਇਸ ਦੌਰਾਨ ਜ਼ਖ਼ਮੀਆਂ ਦੀ ਗਿਣਤੀ 965 ਤੱਕ ਪਹੁੰਚ ਗਈ ਹੈ। ਆਫਤ ਅਥਾਰਟੀ ਨੇ ਦਸਿਆ ਕਿ ਖ਼ੈਬਰ-ਪਖ਼ਤੂਨਖਵਾ ਸੱਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਹੁਣ ਤੱਕ 427 ਲੋਕ ਮਾਰੇ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿਚ 164, ਸਿੰਧ ਵਿਚ 29, ਬਲਚਿਸਤਾਨ ਵਿਚ 22, ਮਕਬੂਜ਼ਾ ਜੰਮੂ-ਕਸ਼ਮੀਰ ਵਿਚ 56 ਅਤੇ ਇਸਲਾਮਾਬਾਦ ਖੇਤਰ ਵਿਚ 8 ਲੋਕਾਂ ਦੀ ਮੌਤ ਹੋਈ ਹੈ।
Post navigation
ਲੋਕਾਂ ਦੇ ਕਹਿਣ ‘ਤੇ ਕੈਨੇਡਾ ਜਾ ਕੇ ਲੈ ਲਈ ਮਹਿੰਗੀ ਕਾਰ, ਕਿਸ਼ਤਾਂ ਨਾ ਭਰੀਆਂ ਗਈਆਂ ਤਾਂ ਲਟਕਦੀ ਮਿਲੀ ਲਾ+ਸ਼
1.55 ਲੱਖ ਰੁਪਏ ਰਿਸ਼ਵਤ ਲੈਂਦਾ ਸਹਾਇਕ-ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us