ਟਰੰਪ ਦਾ ਫੋਨ ਨਹੀਂ ਚੁੱਕ ਰਹੇ PM ਮੋਦੀ, 4 ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਸਖ਼ਤ

ਟਰੰਪ ਦਾ ਫੋਨ ਨਹੀਂ ਚੁੱਕ ਰਹੇ PM ਮੋਦੀ, 4 ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਸਖ਼ਤ

 

 

ਵੀਓਪੀ ਬਿਊਰੋ – ਅਮਰੀਕਾ ਨੇ ਭਾਰਤ ‘ਤੇ 50 ਫੀਸਦ ਟੈਰਿਫ ਲਾਇਆ ਹੈ। ਪਹਿਲਾਂ ਦੀ ਐਲਾਨੀ 25 ਫੀਸਦ ਡਿਊਟੀ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਨੂੰ ਰੂਸੀ ਤੇਲ ਖਰੀਦਣ ਲਈ ਭਾਰਤ ‘ਤੇ 25 ਪ੍ਰਤੀਸ਼ਤ ਹੋਰ ਡਿਊਟੀ ਲਗਾਈ, ਜਿਸ ਨਾਲ ਭਾਰਤ ‘ਤੇ ਕੁੱਲ ਡਿਊਟੀ 50 ਪ੍ਰਤੀਸ਼ਤ ਹੋ ਗਈ।

ਇਸ ਤੋਂ ਬਾਅਦ ਭਾਰਤ-ਅਮਰੀਕਾ ਵਿਚਾਲੇ ਤਣਾਅ ਚੱਲ ਰਿਹਾ ਹੈ। ਇਸ ਦੌਰਾਨ ਹੀ ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਰਿਫ ਸਬੰਧੀ ਚਾਰ ਵਾਰ ਫੋਨ ਕੀਤੇ, ਪਰ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਵੀ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਇਸ ਨਾਲ ਦੋਵਾਂ ਆਗੂਆਂ ਵਿਚਕਾਰ ਤਣਾਅ ਵਧ ਗਿਆ।

ਇਹ ਦਾਅਵਾ ਜਰਮਨ ਅਖ਼ਬਾਰ FAZ ਨੇ ਕੀਤਾ ਹੈ। ਹਾਲਾਂਕਿ, ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਇਹ ਜ਼ਿਕਰ ਨਹੀਂ ਕੀਤਾ ਹੈ ਕਿ ਇਹ ਕਾਲਾਂ ਕਦੋਂ ਕੀਤੀਆਂ ਗਈਆਂ ਸਨ। ਅਖ਼ਬਾਰ ਦੇ ਅਨੁਸਾਰ, ਮੋਦੀ ਟਰੰਪ ਦੀ ਹਮਲਾਵਰ ਵਪਾਰ ਨੀਤੀ ਅਤੇ ਭਾਰਤ ਨੂੰ ‘ਮ੍ਰਿਤਕ ਅਰਥਵਿਵਸਥਾ’ ਕਹਿਣ ਤੋਂ ਨਾਰਾਜ਼ ਹਨ।

ਪਹਿਲਾਂ ਦੋਵਾਂ ਆਗੂਆਂ ਵਿਚਕਾਰ ਚੰਗੇ ਸਬੰਧ ਸਨ, ਪਰ ਹੁਣ ਭਾਰਤ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਲਈ ਗੱਲਬਾਤ ਰੱਦ ਕਰ ਦਿੱਤੀ ਹੈ। ਅਮਰੀਕੀ ਵਫ਼ਦ ਨੂੰ ਨਵੀਂ ਦਿੱਲੀ ਆਉਣ ਤੋਂ ਰੋਕ ਦਿੱਤਾ ਗਿਆ। ਟਰੰਪ ਨੇ ਭਾਰਤ ‘ਤੇ ਕੁੱਲ 50% ਟੈਰਿਫ ਲਗਾਇਆ ਹੈ, ਜਿਸ ਵਿੱਚੋਂ 25% ਟੈਰਿਫ ਜੁਰਮਾਨੇ ਵਜੋਂ ਲਗਾਇਆ ਗਿਆ ਹੈ, ਜੋ 27 ਅਗਸਤ, ਯਾਨੀ ਕੱਲ੍ਹ ਤੋਂ ਲਾਗੂ ਹੋਵੇਗਾ। ਟਰੰਪ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਪੁਤਿਨ ਨੂੰ ਯੂਕਰੇਨ ਵਿਰੁੱਧ ਜੰਗ ਜਾਰੀ ਰੱਖਣ ਵਿੱਚ ਮਦਦ ਕਰ ਰਹੀ ਹੈ।

ਅਖ਼ਬਾਰ ਨੇ ਮਾਹਿਰਾਂ ਦੇ ਹਵਾਲੇ ਨਾਲ ਲਿਖਿਆ ਹੈ – ਆਮ ਤੌਰ ‘ਤੇ ਟਰੰਪ ਦਾ ਤਰੀਕਾ ਇਹ ਹੁੰਦਾ ਹੈ ਕਿ ਪਹਿਲਾਂ ਉਹ ਵਪਾਰ ਘਾਟੇ ਨੂੰ ਲੈ ਕੇ ਕਿਸੇ ਦੇਸ਼ ‘ਤੇ ਹਮਲਾ ਕਰਦਾ ਹੈ, ਫਿਰ ਉੱਚ ਟੈਰਿਫਾਂ ਦੀ ਧਮਕੀ ਦਿੰਦਾ ਹੈ। ਇਸ ਤੋਂ ਬਾਅਦ, ਡਰਾਉਣੀ ਗੱਲਬਾਤ ਸ਼ੁਰੂ ਹੁੰਦੀ ਹੈ ਅਤੇ ਅੰਤ ਵਿੱਚ ਉਹ ਉੱਚ ਟੈਰਿਫ ਲਗਾ ਕੇ ਅਤੇ ਫਿਰ ਕੁਝ ਰਿਆਇਤਾਂ ਦੇ ਕੇ ਆਪਣੇ ਆਪ ਨੂੰ ਜੇਤੂ ਐਲਾਨਣ ਦੀ ਕੋਸ਼ਿਸ਼ ਕਰਦਾ ਹੈ।

error: Content is protected !!