ਪੰਜਾਬ ਵਾਂਗ ਜੰਮੂ-ਕਸ਼ਮੀਰ ‘ਚ ਵੀ ਮਾੜੇ ਹਾਲਾਤ, ਕਿਤੇ ਬੱਦਲ ਫਟੇ ਤੇ ਕਿਤੇ ਖਿਸਕੀ ਜ਼ਮੀਨ

ਪੰਜਾਬ ਵਾਂਗ ਜੰਮੂ-ਕਸ਼ਮੀਰ ‘ਚ ਵੀ ਮਾੜੇ ਹਾਲਾਤ, ਕਿਤੇ ਬੱਦਲ ਫਟੇ ਤੇ ਕਿਤੇ ਖਿਸਕੀ ਜ਼ਮੀਨ

ਪੂੰਛ (ਵੀਓਪੀ ਬਿਊਰੋ) ਜੰਮੂ ਕਸ਼ਮੀਰ ਵਿੱਚ ਵੀ ਮੌਸਮ ਦੀ ਮਾਰ ਕਾਫੀ ਹੱਦ ਤੱਕ ਪੈ ਰਹੀ ਹੈ। ਕਿਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ ਕਿਤੇ ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆ ਰਹੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਨੇ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ।

ਜਿੱਥੇ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਹੈ, ਉਥੇ ਹੀ ਹਿਮਾਚਲ ਉੱਤਰਾਖੰਡ ਦੇ ਜੰਮੂ ਕਸ਼ਮੀਰ ਵਰਗੇ ਪਹਾੜੀ ਇਲਾਕੇ ਵੀ ਇਸ ਕੁਦਰਤੀ ਮਾਰ ਦਾ ਸ਼ਿਕਾਰ ਬਣੇ ਨ। ਕਈ ਥਾਂ ਜਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਅਤੇ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੜਕਾਂ ਧਸ ਗਈਆਂ ਨੇ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ।

ਪੂੰਛ ਵਿੱਚ ਇੱਕ ਵਾਰ ਫਿਰ ਹਾਦਸਾ ਵਾਪਰਿਆ ਜਦੋਂ ਇੱਕ ਪਤੀ-ਪਤਨੀ ਕੱਲ੍ਹ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਭਰਾਵਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ ਤਾਂ ਕਲਾਈ ਨੇੜੇ ਜ਼ਮੀਨ ਖਿਸਕਣ ਨਾਲ ਉਨ੍ਹਾਂ ਦੀ ਸਕੂਟੀ ਡਿੱਗ ਗਈ।

ਜ਼ਖਮੀਆਂ ਦੀ ਪਛਾਣ ਨਜ਼ਾਕਤ ਹੁਸੈਨ ਪੁੱਤਰ ਮਕਬੂਲ ਹੁਸੈਨ ਨਿਵਾਸੀ ਗੁਲਪੁਰ ਅਤੇ ਉਸਦੀ ਪਤਨੀ ਫੋਜ਼ੀਆ ਤਬੱਸਮ ਪਤਨੀ ਨਜ਼ਾਕਤ ਹੁਸੈਨ ਨਿਵਾਸੀ ਗੁਲਪੁਰ, ਪੁੰਛ ਵਜੋਂ ਹੋਈ ਹੈ।

ਰਾਜਾ ਸੁਖ ਦੇਵ ਸਿੰਘ ਜ਼ਿਲ੍ਹਾ ਹਸਪਤਾਲ ਪੁੰਛ ਦੇ ਮੈਡੀਕਲ ਸੁਪਰਡੈਂਟ ਡਾ. ਸ਼ਫੀਕ ਅਹਿਮਦ ਦੇ ਅਨੁਸਾਰ, ਦੋਵਾਂ ਨੂੰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਫੋਜ਼ੀਆ ਤਬੱਸਮ ਨੂੰ ਗੰਭੀਰ ਸੱਟਾਂ ਲੱਗੀਆਂ। ਮੁੱਢਲੀ ਸਹਾਇਤਾ ਦੇਣ ਅਤੇ ਉਸਦੀ ਹਾਲਤ ਸਥਿਰ ਕਰਨ ਤੋਂ ਬਾਅਦ, ਅਸੀਂ ਉਸਨੂੰ ਉੱਨਤ ਇਲਾਜ ਲਈ ਜੀ.ਐਮ.ਸੀ. ਰਾਜੌਰੀ ਰੈਫਰ ਕਰ ਦਿੱਤਾ।

error: Content is protected !!