ਲਵ-ਮੈਰਿਜ ਦੀ ਸਜ਼ਾ ਮੌ+ਤ… ਪਿਓ-ਪੁੱਤ ਨੇ ਆਪਣੀ ਕੁੜੀ ਤੇ ਦੋਹਤੀ ਨੂੰ ਜਾਨੋਂ ਮਾਰਿਆ

ਲਵ-ਮੈਰਿਜ ਦੀ ਸਜ਼ਾ ਮੌ+ਤ… ਪਿਓ-ਪੁੱਤ ਨੇ ਆਪਣੀ ਕੁੜੀ ਤੇ ਦੋਹਤੀ ਨੂੰ ਜਾਨੋਂ ਮਾਰਿਆ

ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿਖੇ ਪਿੰਡ ਵਿੱਚ ਹੀ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਅਤੇ ਉਸ ਦੀ ਬੇਟੀ ਦਾ ਪਿਤਾ ਤੇ ਭਰਾ ਵੱਲੋਂ ਕਹੀ ਦੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਲੜਕੀ ਵੱਲੋਂ ਕਰੀਬ ਚਾਰ ਸਾਲ ਪਹਿਲਾਂ ਪਿੰਡ ਵਿਰਕ ਕਲਾਂ ਵਿੱਚ ਹੀ ਲਵ ਮੈਰਿਜ ਕਰਵਾਈ ਗਈ ਸੀ।

ਜਾਣਕਾਰੀ ਮੁਤਾਬਕ ਦਵਾਈ ਲੈਣ ਜਾ ਰਹੀਆਂ ਸਨ ਮਾਵਾਂ- ਧੀਆਂ ਨੂੰ ਮੌਕੇ ‘ਤੇ ਪਹੁੰਚੇ ਲੜਕੀ ਦੇ ਪਿਤਾ ਤੇ ਭਰਾ ਵੱਲੋਂ ਕਹੀਆ ਨਾਲ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ। ਬਠਿੰਡਾ ਦੇ ਵਿਰਕ ਕਲਾ ਪਿੰਡ ਦੇ ਵਿੱਚ ਅੱਜ ਮਾਂ ਤੇ ਧੀ ਦਾ ਕਤਲ ਕਰ ਦਿੱਤਾ ਗਿਆ, ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਕੁੜੀ ਦੇ ਪਿਓ ਵੱਲੋਂ ਦਿੱਤਾ ਗਿਆ ਹੈ।

ਦੱਸ ਦਈਏ ਕਿ ਮਰਨ ਵਾਲੀ ਕੁੜੀ ਜਸ਼ਨਦੀਪ ਕੌਰ ਨੇ ਪਿੰਡ ਦੇ ਮੁੰਡੇ ਰਵੀ ਸ਼ਰਮਾ ਦੇ ਨਾਲ ਕੋਰਟ ਮੈਰਿਜ ਕਰਵਾਏ ਸੀ, ਜਿਸ ਦੇ ਚਲਦੇ ਉਸਦਾ ਪਿਓ ਰਾਜਵੀਰ ਸਿੰਘ ਇਸ ਤੋਂ ਨਰਾਜ਼ ਸੀ ਅਤੇ ਅੱਜ ਉਸਨੇ ਮੌਕਾ ਪਾ ਕੇ ਜਦੋਂ ਉਹਦੀ ਕੁੜੀ ਜਸ਼ਨ ਅਤੇ ਉਹਦੀ ਦੋ ਸਾਲ ਦੀ ਬੱਚੀ ਏਕਮ ਬੱਸ ਸਟੈਂਡ ਤੇ ਪਿੰਡ ਦੇ ਵਿੱਚ ਖੜ੍ਹੀਆਂ ਸੀ ਤਾਂ ਉਸ ਵੇਲੇ ਤੇਜ਼ਧਾਰ ਹਥਿਆਰ ਦੇ ਨਾਲ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਪਿੰਡ ‘ਚ ਸੋਗ ਮਾਹੌਲ ਹੈ ਅਤੇ ਪੁਲਿਸ ਵੱਲੋਂ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਤਲ ਕਾਂਡ ਦੇ ਪਿੱਛੇ ਅਸਲ ਕਾਰਨ ਕੁੜੀ ਵੱਲੋਂ ਕਰਵਾਈ ਹੇਠ ਰਿਪੋਰਟ ਮੈਰਿਜ ਹੀ ਨਿਕਲ ਕੇ ਆਈ ਹ ਜਿਹਦੇ ਤੋਂ ਪਰੇਸ਼ਾਨ ਬਾਪ ਨੇ ਆਪਣੀ ਧੀ ਦਾ ਤੇ ਦੋ ਸਾਲ ਦੀ ਉਸ ਦੀ ਬੱਚੀ ਦਾ ਵੀ ਕਤਲ ਕਰ ਦਿੱਤਾ।

error: Content is protected !!