Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
September
11
ਦੁਨੀਆ ‘ਤੇ ਭਾਰੀ… ਨੇਪਾਲ ਤੋਂ ਬਾਅਦ ਫ਼ਰਾਂਸ ‘ਚ ਬਗ਼ਾਵਤ, ਪੂਰੇ ਨੇਪਾਲ ‘ਚ ਕਰਫ਼ਿਊ
Crime
Delhi
international
Latest News
National
Politics
ਦੁਨੀਆ ‘ਤੇ ਭਾਰੀ… ਨੇਪਾਲ ਤੋਂ ਬਾਅਦ ਫ਼ਰਾਂਸ ‘ਚ ਬਗ਼ਾਵਤ, ਪੂਰੇ ਨੇਪਾਲ ‘ਚ ਕਰਫ਼ਿਊ
September 11, 2025
VOP TV
ਦੁਨੀਆ ‘ਤੇ ਭਾਰੀ… ਨੇਪਾਲ ਤੋਂ ਬਾਅਦ ਫ਼ਰਾਂਸ ‘ਚ ਬਗ਼ਾਵਤ, ਪੂਰੇ ਨੇਪਾਲ ‘ਚ ਕਰਫ਼ਿਊ
ਕਾਠਮੰਡੂ (ਵੀਓਪੀ ਬਿਊਰੋ) ਨੇਪਾਲ ਦੀ ਫੌਜ ਨੇ ਵੱਡੇ ਪੱਧਰ ਉਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਬੁਧਵਾਰ ਨੂੰ ਦੇਸ਼ ਵਿਆਪੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਸ ਤੋਂ ਬਾਅਦ ਕਰਫਿਊ ਲਗਾ ਦਿਤਾ ਹੈ। ਦੇਸ਼ ਭਰ ਵਿਚ ਅੱਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਕਾਰਨ ਫ਼ੌਜ ਨੇ ਮੰਗਲਵਾਰ ਰਾਤ ਤੋਂ ਹੀ ਦੇਸ਼ ਵਿਆਪੀ ਸੁਰੱਖਿਆ ਕਾਰਵਾਈਆਂ ਦਾ ਕੰਟਰੋਲ ਸੰਭਾਲ ਲਿਆ ਸੀ।
ਨੇਪਾਲ ਤੋਂ ਬਾਅਦ ਹੁਣ ਫਰਾਂਸ ਵਿਰੋਧ ਪ੍ਰਦਰਸ਼ਨਾਂ ਦੀ ਅੱਗ ਵਿੱਚ ਘਿਰ ਗਿਆ ਹੈ। ਉੱਥੇ ਲੋਕ ਮੈਕਰੋਨ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰ ਆਏ ਹਨ ਅਤੇ ਹਰ ਪਾਸੇ ਪੱਥਰਬਾਜ਼ੀ ਅਤੇ ਅੱਗਜ਼ਨੀ ਹੋ ਰਹੀ ਹੈ। ਸਥਿਤੀ ਨੂੰ ਕਾਬੂ ਕਰਨ ਲਈ ਰਾਸ਼ਟਰਪਤੀ ਮੈਕਰੋਨ ਨੇ ਦੇਸ਼ ਭਰ ਵਿੱਚ 80 ਹਜ਼ਾਰ ਫੌਜ ਦੇ ਜਵਾਨ ਤਾਇਨਾਤ ਕੀਤੇ ਹਨ। ਹੁਣ ਤੱਕ 200 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਫੌਜ ਨੇ ਕਿਹਾ ਕਿ ਪਾਬੰਦੀ ਦੇ ਹੁਕਮ ਬੁਧਵਾਰ ਸ਼ਾਮ 5:00 ਵਜੇ ਤਕ ਲਾਗੂ ਰਹਿਣਗੇ, ਅਤੇ ਫਿਰ ਵੀਰਵਾਰ ਸਵੇਰੇ 6 ਵਜੇ ਤਕ ਕਰਫਿਊ ਲਾਗੂ ਰਹੇਗਾ। ਨੇਪਾਲ ਦੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ, ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਅਤੇ ਬਿਜਲੀ ਬੋਰਡ ਦੇ ਸਾਬਕਾ ਮੈਂਬਰ ਕੁਲਮਨ ਘੀਸਿੰਗ ਨੇਪਾਲ ’ਚ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਲਈ ਵਿਚਾਰ ਅਧੀਨ ਹਨ। ਪਿਛਲੇ ਦੋ ਦਿਨਾਂ ’ਚ ‘ਜੈੱਨ ਜ਼ੈਡ’ ਸਮੂਹ ਦੀ ਅਗਵਾਈ ’ਚ ਹੋਏ ਹਿੰਸਕ ਪ੍ਰਦਰਸ਼ਨਾਂ ’ਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦਸਿਆ ਕਿ ਸੋਮਵਾਰ ਨੂੰ ਸੰਸਦ ਭਵਨ ਦੇ ਸਾਹਮਣੇ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਗੋਲੀਬਾਰੀ ’ਚ ਉੱਨੀ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ’ਚ ਜ਼ਿਆਦਾਤਰ ਨੌਜਵਾਨ ਸਨ। ਨੇਪਾਲ ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਮੰਗਲਵਾਰ ਨੂੰ ਕਾਠਮੰਡੂ ਦੇ ਕੋਟੇਸ਼ਵਰ ਇਲਾਕੇ ’ਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਭੀੜ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿਤਾ। ਪੁਲਿਸ ਨੇ ਦਸਿਆ ਕਿ ਮੰਗਲਵਾਰ ਨੂੰ ਕਾਲੀਮਤੀ ਥਾਣੇ ਵਿਚ ਪੁਲਿਸ ਨਾਲ ਝੜਪਾਂ ਦੌਰਾਨ ਤਿੰਨ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਪ੍ਰਦਰਸ਼ਨ ਦੌਰਾਨ 1000 ਲੋਕ ਜ਼ਖਮੀ ਹੋਏ ਸਨ।
ਪ੍ਰਦਰਸ਼ਨਕਾਰੀਆਂ ਵਲੋਂ ਸੰਸਦ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਦੀ ਰਿਹਾਇਸ਼, ਸਰਕਾਰੀ ਇਮਾਰਤਾਂ, ਸੁਪਰੀਮ ਕੋਰਟ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਾਉਣ ਦੇ ਇਕ ਦਿਨ ਬਾਅਦ ਨੇਪਾਲ ਦੀ ਰਾਜਧਾਨੀ ਸੁੰਨਸਾਨ ਵਿਖਾਈ ਦਿਤੀ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਅੰਦੋਲਨ ਦੇ ਨਾਂ ਉਤੇ ਲੁੱਟ-ਖਸੁੱਟ, ਅੱਗਜ਼ਨੀ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਦੀਆਂ ਸੰਭਾਵਤ ਘਟਨਾਵਾਂ ਨੂੰ ਰੋਕਣ ਲਈ ਇਹ ਉਪਾਅ ਜ਼ਰੂਰੀ ਸਨ। ਫੌਜ ਨੇ ਚੇਤਾਵਨੀ ਦਿਤੀ ਹੈ ਕਿ ਪਾਬੰਦੀ ਦੀ ਮਿਆਦ ਦੇ ਦੌਰਾਨ ਕਿਸੇ ਵੀ ਕਿਸਮ ਦੇ ਪ੍ਰਦਰਸ਼ਨ, ਭੰਨਤੋੜ, ਅੱਗਜ਼ਨੀ ਜਾਂ ਵਿਅਕਤੀਆਂ ਅਤੇ ਜਾਇਦਾਦ ਉਤੇ ਹਮਲਿਆਂ ਨੂੰ ਅਪਰਾਧਕ ਕਾਰਵਾਈਆਂ ਵਜੋਂ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਨਜਿੱਠਿਆ ਜਾਵੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਵਿਅਕਤੀਆਂ ਵਿਰੁਧ ਜਬਰ ਜਨਾਹ ਅਤੇ ਹਿੰਸਕ ਹਮਲਿਆਂ ਦੀਆਂ ਧਮਕੀਆਂ ਵੀ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਪਾਬੰਦੀਆਂ ਦੇ ਹੁਕਮ ਅਤੇ ਕਰਫਿਊ ਲਾਗੂ ਕਰ ਦਿਤਾ ਗਿਆ ਹੈ। ਬਿਆਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਐਂਬੂਲੈਂਸਾਂ, ਫਾਇਰ ਇੰਜਣਾਂ, ਸਿਹਤ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਸਮੇਤ ਜ਼ਰੂਰੀ ਸੇਵਾਵਾਂ ਵਿਚ ਲੱਗੇ ਗੱਡੀਆਂ ਅਤੇ ਕਰਮਚਾਰੀਆਂ ਨੂੰ ਪਾਬੰਦੀਸ਼ੁਦਾ ਹੁਕਮਾਂ ਅਤੇ ਕਰਫਿਊ ਦੌਰਾਨ ਕੰਮ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ। ਫੌਜ ਨੇ ਬੇਨਤੀ ਕੀਤੀ ਹੈ ਕਿ ਮੌਜੂਦਾ ਸਥਿਤੀ ਕਾਰਨ ਫਸੇ ਵਿਦੇਸ਼ੀ ਨਾਗਰਿਕ ਬਚਾਅ ਜਾਂ ਕਿਸੇ ਹੋਰ ਸਹਾਇਤਾ ਲਈ ਨੇੜਲੀ ਸੁਰੱਖਿਆ ਚੌਕੀ ਜਾਂ ਕਰਮਚਾਰੀਆਂ ਨਾਲ ਸੰਪਰਕ ਕਰਨ। ਇਸ ਨੇ ਹੋਟਲਾਂ, ਸੈਰ-ਸਪਾਟਾ ਉੱਦਮੀਆਂ ਅਤੇ ਸਬੰਧਤ ਏਜੰਸੀਆਂ ਨੂੰ ਲੋੜਵੰਦ ਵਿਦੇਸ਼ੀ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੀ ਵੀ ਬੇਨਤੀ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਕਰਮਚਾਰੀਆਂ ਨੇ ਕਾਠਮੰਡੂ ਦੇ ਵੱਖ-ਵੱਖ ਹਿੱਸਿਆਂ ਤੋਂ ਲੁੱਟ, ਅੱਗਜ਼ਨੀ ਅਤੇ ਭੰਨਤੋੜ ਵਿਚ ਸ਼ਾਮਲ 27 ਲੋਕਾਂ ਨੂੰ ਗਿ੍ਰਫਤਾਰ ਕੀਤਾ।
ਇਸ ਮੁਹਿੰਮ ਦੌਰਾਨ ਕਾਠਮੰਡੂ ਦੇ ਚਬਹਿਲ, ਬੌਧਾ ਅਤੇ ਗਊਸ਼ਾਲਾ ਇਲਾਕਿਆਂ ’ਚ ਵਿਅਕਤੀਆਂ ਕੋਲੋਂ 3.37 ਲੱਖ ਰੁਪਏ ਦੀ ਨਕਦੀ, 31 ਹਥਿਆਰ, ਮੈਗਜ਼ੀਨ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ। ਫੌਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਹਾਲ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਕਰਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਨੇਪਾਲ ਦੇ ਘਟਨਾਕ੍ਰਮ ਉਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸਥਿਤੀ ਉਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਨ।
Post navigation
ਔਰਤ ਨਾਲ ਛੇੜਛਾੜ ਕਰਨ ਵਾਲੇ AAP ਵਿਧਾਇਕ ਲਾਲਪੁਰਾ ਸਣੇ 12 ਜਣੇ ਦੋਸ਼ੀ ਕਰਾਰ
ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ “ਦਿਸ਼ਾ-ਐਨ ਇਨੀਸ਼ੀਏਟਿਵ” ਦੇ ਤਹਿਤ ਇੰਨੋਸੈਂਟ ਹਾਰਟਸ ਦੇ ਪੰਜਾਂ ਸੰਸਥਾਨਾਂ ਅਤੇ ਕਾਲਜਾਂ ਵਿੱਚ ਫੋਗਿੰਗ ਅਭਿਆਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us