ਕੈਨੇਡਾ ’ਚ ਨਸ਼ਾ ਤਸਕਰੀ ਕਰਦੇ 12 ਪੰਜਾਬੀ ਗ੍ਰਿਫ਼ਤਾਰ 

ਕੈਨੇਡਾ ’ਚ ਨਸ਼ਾ ਤਸਕਰੀ ਕਰਦੇ 12 ਪੰਜਾਬੀ ਗ੍ਰਿਫ਼ਤਾਰ

ਵੀਓਪੀ ਬਿਊਰੋ – ਕੈਨੇਡਾ ਦੇ ਸ਼ਹਿਰ ਵਿਨੀਪੈਗ ‘ਚ ਪੁਲਿਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਿਰੋਹਾਂ ਦੇ ਸਰਗਨਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਵਿਸ਼ੇਸ਼ ਨਸ਼ਾ ਇਨਫੋਰਸਮੈਂਟ ਯੂਨਿਟ ਦੇ ਪ੍ਰੋਜੈਕਟਾਂ ‘ਖ਼ਾਲਸ’’ ਅਤੇ ‘ਬਲੈਕ ਡਰੈਗਨ’’ ਤਹਿਤ ਕੀਤੀ ਇਸ ਕਾਰਵਾਈ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।

ਗ੍ਰਿਫ਼ਤਾਰ ਕੀਤੇ ਤਸਕਰਾਂ ਵਿਚ ਨੀਲਮ ਗਰੇਵਾਲ (53), ਦਿਲਗੀਰ ਤੂਰ (36), ਰਣਜੋਧ ਸਿੰਘ (38), ਮਨਪ੍ਰੀਤ ਪੰਧੇਰ (41), ਸੰਦੀਪ ਸਿੰਘ (42), ਸੁਖਰਾਜ ਸਿੰਘ ਬਰਾੜ (45), ਜਗਵਿੰਦਰ ਸਿੰਘ ਬਰਾੜ (45), ਪਰਮਪ੍ਰੀਤ ਸਿੰਘ ਬਰਾੜ (19), ਸੁਖਦੀਪ ਸਿੰਘ ਧਾਲੀਵਾਲ (33), ਕੁਲਵਿੰਦਰ ਬਰਾੜ (40), ਕੁਲਜੀਤ ਸਿੰਘ ਸਿੱਧੂ (27), ਜਸਪ੍ਰੀਤ ਸਿੰਘ (27) ਅਤੇ ਬਲਵਿੰਦਰ ਗਰੇਵਾਲ (49) ਦੇ ਨਾਂ ਸ਼ਾਮਲ ਹਨ।

ਪੁਲਿਸ ਅਧਿਕਾਰੀਆਂ ਅਨੁਸਾਰ ਇਹ ਨੈੱਟਵਰਕ ਵਿਨੀਪੈਗ ਅਤੇ ਆਲ਼ੇ-ਦੁਆਲੇ ਦੇ ਖੇਤਰਾਂ ਵਿੱਚ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਪ੍ਰੋਜੈਕਟ ‘ਖ਼ਾਲਸ’ ਅਧੀਨ ਚੱਲੀ ਖੋਜ ਵਿੱਚ ਕਈ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਗਈ, ਜਿੱਥੋਂ ਹੈਰੋਇਨ, ਕੋਕੀਨ, ਫੈਂਟੈਨਿਲ ਅਤੇ ਨਕਦੀ ਸਮੇਤ ਹਥਿਆਰ ਵੀ ਬਰਾਮਦ ਹੋਏ। ਇਸ ਨਾਲ ਨਸ਼ੇ ਦੇ ਵਪਾਰ ਨੂੰ ਵੱਡਾ ਝਟਕਾ ਲੱਗਿਆ ਹੈ। ਵਿਨੀਪੈਗ ਪੁਲੀਸ ਦੇ ਬੁਲਾਰੇ ਨੇ ਕਿਹਾ, ‘‘ਇਹ ਕਾਰਵਾਈ ਨਸ਼ੇ ਦੇ ਵਪਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।’’

ਗ੍ਰਿਫ਼ਤਾਰ ਮਸ਼ਕੂਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਵਿਚ ਪੰਜਾਬੀਆਂ ਨੇ ਮਿਹਨਤਾਂ ਕਰਕੇ ਵੱਡੇ ਮੁਕਾਬ ਹਾਸਲ ਕੀਤੇ ਹਨ ਪਰ ਨਸ਼ਾ ਤਸਕਰਾਂ ਵਿਚ ਪੰਜਾਬੀਆਂ ਦੀਆਂ ਗ੍ਰਿਫ਼ਤਾਰੀਆਂ ਚਿੰਤਾ ਦਾ ਵਿਸ਼ਾ ਜ਼ਰੂਰ ਹੈ।

error: Content is protected !!