ਇੱਕੋ ਕੁੱਤੇ ਨੇ ਵੱਖ-ਵੱਖ ਜਗ੍ਹਾ ਜਾ ਕੇ 4 ਔਰਤਾਂ ਨੂੰ ਵੱਢਿਆ, ਡਾਕਟਰ ਵੀ ਹੈਰਾਨ

ਇੱਕੋ ਕੁੱਤੇ ਨੇ ਵੱਖ-ਵੱਖ ਜਗ੍ਹਾ ਜਾ ਕੇ 4 ਔਰਤਾਂ ਨੂੰ ਵੱਢਿਆ, ਡਾਕਟਰ ਵੀ ਹੈਰਾਨ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਇੱਕ ਕੁੱਤੇ ਨੇ 4 ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਹ ਘਟਨਾ ਸ਼ਹਿਰ ਦੇ ਸਲੇਮ ਟਾਬਰੀ ਦੇ ਇਲਾਕੇ ਤੋਂ ਸਾਹਮਣੇ ਆਈ ਹੈ। ਇੱਥੇ ਇਕ ਆਵਾਰਾ ਕੁੱਤੇ ਨੇ 4 ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ।

ਜਾਣਕਾਰੀ ਮੁਤਾਬਕ ਚਾਰੋਂ ਔਰਤਾਂ ਵੱਖ-ਵੱਖ ਇਲਾਕਿਆਂ ’ਚ ਰਹਿੰਦੀਆਂ ਹਨ ਅਤੇ ਉਹ ਕਿਸੇ ਨਿੱਜੀ ਕੰਮ ਦੇ ਚੱਲਦੇ ਇਸ ਇਲਾਕੇ ’ਚ ਪਹੁੰਚੀਆਂ ਸਨ, ਜਿੱਥੇ ਆਵਾਰਾ ਕੁੱਤੇ ਨੇ ਉਨ੍ਹਾਂ ’ਤੇ ਹਮਲਾ ਕੀਤਾ। ਪਰਿਵਾਰਕ ਮੈਂਬਰਾਂ ਨੇ ਔਰਤਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਇੰਜੈਕਸ਼ਨ ਦੇਣ ਤੋਂ ਬਾਅਦ ਵਾਪਸ ਘਰ ਭੇਜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਡਾਕਟਰ ਵੀ ਹੈਰਾਨ ਸਨ।

ਕੁੱਤਿਆਂ ਦੇ ਵਿਵਹਾਰ ਦਾ ਅਧਿਐਨ ਕਰਨ ਵਾਲੇ ਸ਼੍ਰੀਦੇਵੀ ਕਹਿੰਦੇ ਹਨ ਕਿ ਸਾਰੇ ਆਵਾਰਾ ਕੁੱਤੇ ਹਮਲਾਵਰ ਵਿਵਹਾਰ ਨਹੀਂ ਕਰਦੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮਨੁੱਖਾਂ ਨੂੰ ਆਵਾਰਾ ਕੁੱਤਿਆਂ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ।

ਇਨ੍ਹਾਂ ਦੋ ਮਾਹਰਾਂ ਨਾਲ ਕੀਤੀ ਗਈ ਗੱਲਬਾਤ ਦੇ ਆਧਾਰ ‘ਤੇ, ਕੁੱਤਿਆਂ ਦੇ ਵਿਵਹਾਰ ਬਾਰੇ ਮੁੱਖ 8 ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਇਹ ਜਾਣਕਾਰੀ ਸੰਖੇਪ ਵਿੱਚ ਪੇਸ਼ ਕੀਤੀ ਜਾ ਰਹੀ ਹੈ।

error: Content is protected !!