ਕੋਠੀ ‘ਚ ਕੰਮ ਕਰਦਿਆਂ ਵਰਤ ਗਿਆ ਭਾਣਾ, ਪ੍ਰਵਾਸੀ ਮਜ਼ਦੂਰ ਦੀ ਮੌ-ਤ, ਪੰਜਾਬੀ ਠੇਕੇਦਾਰ ਹਸਪਤਾਲ ਦਾਖਲ

ਕੋਠੀ ‘ਚ ਕੰਮ ਕਰਦਿਆਂ ਵਰਤ ਗਿਆ ਭਾਣਾ, ਪ੍ਰਵਾਸੀ ਮਜ਼ਦੂਰ ਦੀ ਮੌ-ਤ, ਪੰਜਾਬੀ ਠੇਕੇਦਾਰ ਹਸਪਤਾਲ ਦਾਖਲ

 

ਵੀਓਪੀ ਬਿਊਰੋ – ਕਪੂਰਥਲਾ ਦੇ ਨੇੜੇ ਪਿੰਡ ਬੁੱਧਪੁਰ ਚ ਰਹਿੰਦੇ ਪਰਵਾਸੀ ਮਜ਼ਦੂਰ ਦੀ ਪਿੰਡ ਕੂਕਾ ਕਲੋਨੀ ਚ ਨਿਰਮਾਣ ਅਧੀਨ ਕੋਠੀ ਚ ਗਟਰ ਵਿੱਚ ਕੰਮ ਕਰਦਿਆਂ ਭੇਦ ਭਰੇ ਹਲਾਤ ਵਿੱਚ ਮੌਤ ਹੋ ਗਈ। ਜਦ ਕਿ ਉਸਨੂੰ ਗਟਰ ਅੰਦਰ ਬਚਾਉਣ ਗਿਆ ਪੰਜਾਬੀ ਠੇਕੇਦਾਰ ਵੀ ਇਸ ਹਾਦਸੇ ਦੌਰਾਨ ਬੇਹੋਸ਼ੀ ਦੀ ਹਾਲਤ ਵਿੱਚ ਜਲੰਧਰ ਦੇ ਨਿਜੀ ਹਸਪਤਲ ਵਿੱਚ ਇਲਾਜ ਅਧੀਨ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਨਾਲ ਕੰਮ ਕਰਦੇ ਮਜ਼ਦੂਰ ਨੇ ਦੱਸਿਆ ਕਿ ਅਸੀ ਹਬੀਬਵਾਲ ਚ ਕੋਠੀ ਚ ਕੰਮ ਕਰ ਰਹੇ ਸੀ ਕਿ ਸ਼ਾਮ ਚਾਰ ਕੁ ਵਜੇ ਦੂਜੀ ਜਗਾ ਪਿੰਡ ਕੂਕਾ ਕਲੋਨੀ ਤੋਂ ਫੋਨ ਆਇਆ ਕਿ ਠੇਕੇਦਾਰ ਨੂੰ ਸੱਟਾਂ ਲੱਗੀਆਂ ਹਨ, ਜਦ ਅਸੀ ਉਥੇ ਪੁੱਜੇ ਤਾਂ ਠੇਕੇਦਾਰ ਤੇ ਪਰਵਾਸੀ ਮਜ਼ਦੂਰ ਗਟਰ ਚ ਵਿੱਚ ਸਨ ਤਾਂ ਸਾਥੀਆਂ ਨਾਲ ਉਨ੍ਹਾਂ ਨੂੰ ਗਟਰ ਵਿੱਚੋਂ ਬਾਹਰ ਕੱਢ ਕੇ ਨਡਾਲਾ ਦੇ ਵਾਲੀਆ ਹਸਪਤਾਲ ਲਿਜਾਇਆ ਗਿਆ।

ਜਿੱਥੇ ਡਾਕਟਰਾਂ ਨੇ ਪਰਵਾਸੀ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਠੇਕਦਾਰ ਸੁਖਵਿੰਦਰ ਸਿੰਘ ਵਾਸੀ ਹਬੀਬਵਾਲ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ।

ਮ੍ਰਿਤਕ ਪਰਵਾਸੀ ਮਜ਼ਦੂਰ ਦੀ ਪਛਾਣ ਸੋਨੂ ਪੁੱਤਰ ਉਦੋ ਮੁਨੀ ਵਾਸੀ ਮਹੇਸ਼ਪੁਰ ਥਾਣਾ ਪਲਕਾ ਜਿਲਾ ਕਡਿਆਲ ( ਬਿਹਾਰ) ਹਾਲ ਵਾਸੀ ਬੁੱਧਪੁਰ ਨੇੜੇ ਹਬੀਬਵਾਲ ਵਜੋ ਹੋਈ ਹੈ। ਫਿਲਹਾਲ ਮ੍ਰਿਤਕ ਪਰਵਾਸੀ ਮਜ਼ਦੂਰ ਦੀ ਦੇਹ ਮੋਰਚਰੀ ਵਿਚ ਲਗਾ ਦਿਤੀ ਹੈ।

ਫਿਲਹਾਲ ਮੁੱਢਲੀ ਜਾਂਚ ਵਿੱਚ ਗਟਰ ‘ਚੋਂ ਜ਼ਹਿਰੀਲੀ ਗੈਸ ਚੜਨ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ ਅਤੇ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਠੇਕੇਦਾਰ ਦੇ ਹੋਸ਼ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

error: Content is protected !!