ਬੇਅਦਬੀ ਮਾਮਲੇ ਦੀ 10ਵੀ ਬਰਸੀ… 14 ਅਕਤੂਬਰ ਨੂੰ ਮਨਾਉਣਗੇ ਲਾਹਨਤੀ ਦਿਹਾੜਾ

ਬੇਅਦਬੀ ਮਾਮਲੇ ਦੀ 10ਵੀ ਬਰਸੀ… 14 ਅਕਤੂਬਰ ਨੂੰ ਮਨਾਉਣਗੇ ਲਾਹਨਤੀ ਦਿਹਾੜਾ

 

Punjab, beadbi, news

ਵੀਓਪੀ ਬਿਊਰੋ – ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਪੂਰੇ 10 ਸਾਲ ਹੋ ਰਹੇ ਹਨ ਅਤੇ 10 ਸਾਲਾਂ ਬਾਅਦ ਵੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਗਿਰਫਤਾਰ ਨਾ ਕਰਨਾ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।

ਹਾਲਾਂਕਿ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਨਾਮਜਦ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਅਤੇ ਚਾਰਜ਼ ਸ਼ੀਟ ਵੀ ਅਦਾਲਤ ਚ ਦਾਖਲ ਕੀਤੀ ਗਈ ਪਰ ਸਿੱਖ ਸੰਗਤਾਂ ਦਾ ਕਹਿਣਾ ਕਿ ਇਸ ਸਾਜਿਸ਼ ਦੇ ਪਿੱਛੇ ਕੰਮ ਕਰਨ ਵਾਲੇ ਅਸਲੀ ਦੋਸ਼ੀਆਂ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦਸਵੀਂ ਬਰਸੀ ਮਨਾਉਣ ਲਈ ਅੱਜ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਘਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕੀਤਾ ਗਿਆ, ਜਿਸ ਦਾ ਭੋਗ 14 ਅਕਤੂਬਰ ਨੂੰ ਪਾਇਆ ਜਾਏਗਾ ਅਤੇ ਭੋਗ ਦੇ ਉਪਰੰਤ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਜਿੱਥੇ ਕਿ ਇਨਸਾਫ ਮੰਗ ਰਹੀ ਸਿੱਖ ਸੰਗਤ ਤੇ ਪੁਲਿਸ ਵੱਲੋਂ ਜਬਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਲਾਹਨਤੀ ਦਿਹਾੜੇ ਵਜੋਂ ਮਨਾਏ ਜਾ ਰਹੇ ਦਿਨ ਲਈ ਸੰਗਤ ਦਾ ਵਡਾ ਇਕੱਠ ਕੀਤਾ ਜਾ ਰਿਹਾ ਹੈ।

ਇਸ ਮੌਕੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਇਕੱਠ ਵਿੱਚ ਸ਼ਾਮਿਲ ਹੋਣ ਅਤੇ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਉਣ ਜਿਨਾਂ ਵੱਲੋਂ 10 ਸਾਲ ਬੀਤੇ ਜਾਣ ਦੇ ਬਾਅਦ ਵੀ ਪੂਰਨ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਕੱਠੇ ਹੋੱਕੇ ਲਾਹਣਤਾਂ ਪਾਈਆ ਜਾਣ। ਉਹਨਾਂ ਕਿਹਾ ਕਿ ਤਿੰਨ ਸਰਕਾਰਾਂ ਬਦਲ ਗਈਆਂ ਅਤੇ ਚਾਰ ਮੁੱਖ ਮੰਤਰੀ ਬਦਲ ਗਏ ਪਰ ਹਰ ਸਰਕਾਰ ਵੱਲੋਂ ਬੇਅਦਬੀ ਮਾਮਲੇ ਨੂੰ ਮੁੱਦਾ ਬਣਾ ਕੇ ਰਾਜਨੀਤਿਕ ਲਾਹਾ ਲਿਆ ਅਤੇ ਉਹਨਾਂ ਕਿਹਾ ਕਿ ਹੁਣ ਸਾਨੂੰ ਕਿਸੇ ਵੀ ਸਰਕਾਰ ਤੋਂ ਉਮੀਦ ਨਹੀਂ ਅਤੇ ਜੇਕਰ ਸਾਡੀ ਕੋਈ ਉਮੀਦ ਬਚੀ ਹੈ ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਹੈ ਜੋ ਇਨਸਾਫ ਕਰੇਗਾ।

ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਜਿਸ ਜਿਸ ਵਿਅਕਤੀ ਨੇ ਵੀ ਸਿਆਸਤ ਕੀਤੀ ਜ਼ਾ ਜਿਸ ਵੀ ਰਾਜਨੀਤਿਕ ਪਾਰਟੀ ਨੇ ਸਿਆਸਤ ਕੀਤੀ ਉਹਨਾਂ ਦਾ ਹਸ਼ਰ ਬਹੁਤ ਮਾੜਾ ਹੋਇਆ ਭਾਵੇ ਉਹ ਅਕਾਲੀ ਦਲ ਹੋਵੇ ਯਾ ਕੈਪਟਨ ਸਰਕਾਰ। ਉਹਨਾਂ ਆਮ ਆਦਮੀ ਪਾਰਟੀ ਤੇ ਵੀ ਗੁੱਸਾ ਜਾਹਰ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਸਰਕਾਰ ਬਣਨ ਤੇ ਦੋ ਮਹੀਨਿਆਂ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਫੜ ਕੇ ਜੇਲ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗੂ ਸਿਰਫ ਸਿਆਸਤ ਕਰਦੀ ਹੀ ਨਜ਼ਰ ਆ ਰਹੀ ਹੈ।

error: Content is protected !!