ਕਲਯੁੱਗੀ ਪੁੱਤ ਨੇ ਘਰਵਾਲੀ ਨਾਲ ਮਿਲ ਕੇ ਕੁੱਟੀ ਬਜ਼ੁਰਗ ਮਾਂ, 15 ਦਿਨ ਤੋਂ ਹਸਪਤਾਲ ਦਾਖਲ

ਕਲਯੁੱਗੀ ਪੁੱਤ ਨੇ ਘਰਵਾਲੀ ਨਾਲ ਮਿਲ ਕੇ ਕੁੱਟੀ ਬਜ਼ੁਰਗ ਮਾਂ, 15 ਦਿਨ ਤੋਂ ਹਸਪਤਾਲ ਦਾਖਲ

Punjab, Gurdaspur, news

ਵੀਓਪੀ ਬਿਊਰੋ – ਗੁਰਦਾਸਪੁਰ ਤੋਂ ਇੱਕ ਕਲਯੁੱਗੀ ਪੁੱਤ ਦੀ ਅਜਿਹੀ ਹਰਕਤ ਸਾਹਮਣੇ ਆਈ ਹੈ, ਜਿਸ ਨਾਲ ਹਰ ਕਿਸੇ ਦੀ ਰੂਹ ਕੰਬ ਗਈ ਹੈ। ਇੱਥੇ ਕਲਯੁੱਗੀ ਪੁੱਤ ਨੇ ਆਪਣੀ ਘਰਵਾਲੀ ਦੇ ਨਾਲ ਮਿਲ ਕੇ ਆਪਣੀ ਬਜ਼ੂਰਗ ਮਾਂ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਬਥਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਰਹਿਣ ਵਾਲੀ ਇੱਕ ਮਾਂ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਤੇ ਮਾਰ ਕੁੱਟ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ। ਸੁਦੇਸ਼ ਕੁਮਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ।

ਬਜ਼ੁਰਗ ਮਾਂ ਨੇ ਕਿਹਾ ਕਿ ਛੋਟੇ ਪੁੱਤਰ ਅਤੇ ਨੂੰਹ ਜਿਨਾਂ ਨੇ ਲਵ ਮੈਰਿਜ ਕਰਵਾਈ ਹੈ ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ।

ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

error: Content is protected !!