ਆਤਿਸ਼ਬਾਜ਼ੀ ਨੇ ਖਰਾਬ ਕੀਤੀ ਹਵਾ… ਲੋਕਾਂ ਦਾ ਸਾਹ ਲੈਣਾ ਮੁਸ਼ਕਲ
Punjab, delhi, air, quality
ਵੀਓਪੀ ਬਿਊਰੋ – ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਇਸ ਵਾਰ ਦੀਵਾਲੀ ਤੇ ਖੂਬ ਆਤਿਸ਼ਬਾਜੀ ਹੋਈ। ਇਸ ਆਤਿਸ਼ਬਾਜ਼ੀ ਨੇ ਰਾਜਧਾਨੀ ਦਿੱਲੀ ਸਣੇ ਪੰਜਾਬ-ਹਰਿਆਣਾ ਅਤੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਹੋਰ ਖਰਾਬ ਸ਼੍ਰੇਣੀ ਵਿੱਚ ਪਾ ਦਿੱਤੀ ਹੈ। ਦਿੱਲੀ ਵਰਗੇ ਸ਼ਹਿਰਾਂ ਵਿੱਚ ਤਾਂ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ।
ਦੀਵਾਲੀ ਦੇ ਤਿਉਹਾਰ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ “ਬਹੁਤ ਮਾੜੀ” ਤੋਂ “ਗੰਭੀਰ” ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਆਤਿਸ਼ਬਾਜ਼ੀ ਅਤੇ ਮੌਸਮ ਨਾਲ ਸਬੰਧਤ ਕਾਰਕਾਂ ਦੇ ਕਾਰਨ, ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਸੂਚਕਾਂਕ (AQI) 400 ਨੂੰ ਪਾਰ ਕਰ ਗਿਆ ਹੈ।
ਮੰਗਲਵਾਰ ਨੂੰ ਦਿੱਲੀ-NCR ਵਿੱਚ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੇਗੀ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਮੰਗਲਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਹਲਕੀ ਧੁੰਦ ਵੀ ਦਿਖਾਈ ਦੇ ਰਹੀ ਸੀ, ਪਰ ਦੁਪਹਿਰ ਤੱਕ ਮੌਸਮ ਖੁਸ਼ਕ ਹੋ ਜਾਵੇਗਾ, ਹਲਕੀ ਧੁੱਪ ਨਿਕਲਣ ਦੀ ਉਮੀਦ ਹੈ।
ਮੌਸਮ ਵਿਭਾਗ (ਆਈਐਮਡੀ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟ੍ਰੌਪਿਕਲ ਮੀਟੀਓਰੌਲੋਜੀ ਦੀਆਂ ਭਵਿੱਖਬਾਣੀਆਂ ਅਨੁਸਾਰ, ਅਗਲੇ ਦੋ ਦਿਨਾਂ ਵਿੱਚ ਹਵਾ ਦੀ ਗੁਣਵੱਤਾ ਹੋਰ ਵਿਗੜ ਸਕਦੀ ਹੈ। ਰੁਕੀਆਂ ਹਵਾਵਾਂ, ਤਾਪਮਾਨ ਵਿੱਚ ਗਿਰਾਵਟ ਅਤੇ ਸਥਾਨਕ ਪ੍ਰਦੂਸ਼ਣ ਨੂੰ ਇਸਦੇ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
ਅਜਿਹੇ ਮੌਕਿਆ ‘ਤੇ ਲੋਕਾਂ ਨੂੰ ਖੁਦ ਹੀ ਸਮਝਦਾਰ ਬਣਨਾ ਪਵੇਗਾ ਤਿਉਹਾਰ ਦਾ ਜਸ਼ਨ ਆਤਿਸ਼ਬਾਜੀ ਕਰਕੇ ਹੀ ਮਨਾਇਆ ਜਾਵੇ ਇਹ ਜਰੂਰੀ ਤਾਂ ਨਹੀਂ ਹੈ ਤਿਉਹਾਰਾਂ ਦੇ ਜਸ਼ਨ ਆਪਸੀ ਖੁਸ਼ੀ ਵੰਡ ਕੇ ਵੀ ਮਨਾਇਆ ਜਾ ਸਕਦਾ ਹੈ ਸੁੰਦਰ ਦੀਪ ਮਾਲਾ ਕਰਕੇ ਭਗਵਾਨ ਨੂੰ ਖੁਸ਼ ਕੀਤਾ ਜਾ ਸਕਦਾ ਆਤਿਸ਼ਵਾਜੀ ਨਾਲ ਸਾਡੀ ਆਉਣ ਵਾਲੀ ਪੀੜੀ ਲਈ ਭਵਿੱਖ ਖਤਰੇ ਵਿੱਚ ਪੈ ਰਿਹਾ ਹੈ ਤਾਂ ਸਾਨੂੰ ਆਤਿਸ਼ਬਾਜੀ ਤੋਂ ਕਿਨਾਰਾ ਕਰਨਾ ਚਾਹੀਦਾ ਹੈ।


