ਗਮਾਂ ‘ਚ ਬਦਲੀਆਂ ਖੁਸ਼ੀਆਂ… ਟਰੱਕ ਹੇਠਾਂ ਆਈ ਗਰਭਵਤੀ ਤੇ ਤਿੰਨ ਸਾਲਾ ਬੱਚੀ, ਮੌ+ਤ

ਗਮਾਂ ‘ਚ ਬਦਲੀਆਂ ਖੁਸ਼ੀਆਂ… ਟਰੱਕ ਹੇਠਾਂ ਆਈ ਗਰਭਵਤੀ ਤੇ ਤਿੰਨ ਸਾਲਾ ਬੱਚੀ, ਮੌ+ਤ

 

 

ਗੁਰਦਾਸਪੁਰ (ਵੀਓਪੀ ਬਿਊਰੋ) ਜਿੱਥੇ ਇੱਕ ਪਾਸੇ ਲੋਕੀ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾ ਰਹੇ ਨੇ, ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੇ ਨਾਲ ਹਰ ਕਿਸੇ ਦਾ ਦਿਲ ਪਸੀਜ ਗਿਆ ਹੈ।

ਇੱਥੇ ਇੱਕ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਟੱਕਰ ਤੋਂ ਬਾਅਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਔਰਤ ਦੀ ਅਤੇ ਇੱਕ ਬੱਚੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਗਰਭਵਤੀ ਸੀ। ਇਹ ਹਾਦਸਾ ਗੁਰਦਾਸਪੁਰ ਦੀ ਬਰਨਾਲਾ ਪੁਲੀ ਦੇ ਵਾਪਰਿਆ ਹੈ।

ਇਸ ਹਾਦਸੇ ਦੌਰਾਨ ਇੱਕ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗਰਭਵਤੀ ਔਰਤ ਅਤੇ ਉਸਦੇ ਤਿੰਨ ਸਾਲਾਂ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਔਰਤ ਅਤੇ ਬੱਚੀ ਟਰੱਕ ਦੇ ਹੇਠਾਂ ਆ ਗਏ। ਹਾਦਸੇ ਵਿੱਚ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਦਾ ਮਸਾ ਮਸਾ ਬਚਾਅ ਹੋ ਗਿਆ।

ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਉਸਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਹਾਦਸੇ ਵਿੱਚ ਔਰਤ ਦੇ ਗਰਭ ਵਿੱਚ ਪਲ ਰਿਹਾ ਬੱਚਾ ਵੀ ਮਰ ਗਿਆ, ਜੋ ਕਿ ਬਹਿਤ ਦੁਖਦਾਈ ਅਤੇ ਦਿਲ ਨੂੰ ਪਸੀਜ ਦੇਣ ਵਾਲੀ ਘਟਨਾ ਹੈ। ਮੋਟਰਸਾਈਕਲ ਨੌਜਵਾਨ ਆਪਣੀ ਸਾਲੀ ਕਾਜਲ ਅਤੇ ਤਿੰਨ ਸਾਲਾ ਬੱਚੀ ਨੂੰ ਲੈ ਕੇ ਆ ਰਿਹਾ ਸੀ ਸ਼ਹਿਰ ਦੇ ਰਸਤਿਆਂ ਵਿੱਚ ਬਹੁਤ ਜਾਮ ਸੀ ਇਸ ਲਈ ਉਹ ਪੂਰੀ ਦੇ ਉੱਪਰੋਂ ਜਾ ਰਹੇ ਸਨ ਕਿ ਇਸ ਦੌਰਾਨ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਹਾਦਸੇ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!