Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
October
30
ਜਲੰਧਰ ‘ਚ ਜਵੈਲਰ ਦੀ ਦੁਕਾਨ ‘ਤੇ ਦਿਨ-ਦਿਹਾੜੇ ਪਿਸ+ਟਲ ਦੀ ਨੋ+ਕ ‘ਤੇ ਹੋਈ ਲੁੱ+ਟ, ਘਟਨਾ CCTV ‘ਚ ਕੈਦ
Crime
jalandhar
Latest News
National
Punjab
ਜਲੰਧਰ ‘ਚ ਜਵੈਲਰ ਦੀ ਦੁਕਾਨ ‘ਤੇ ਦਿਨ-ਦਿਹਾੜੇ ਪਿਸ+ਟਲ ਦੀ ਨੋ+ਕ ‘ਤੇ ਹੋਈ ਲੁੱ+ਟ, ਘਟਨਾ CCTV ‘ਚ ਕੈਦ
October 30, 2025
Voice of Punjab
ਜਲੰਧਰ (ਵੀਓਪੀ ਬਿਊਰੋ) ਪੰਜਾਬ ਦੇ ਜਲੰਧਰ ਵਿੱਚ ਲੁਟੇਰੇ ਇੰਨੇ ਨਿਡਰ ਹੋ ਗਏ ਹਨ ਕਿ ਉਨ੍ਹਾਂ ਨੇ ਦਿਨ ਚੜ੍ਹਦੇ ਹੀ ਭਾਰਗਵ ਕੈਂਪ ਵਿੱਚ ਵਿਜੇ ਜਵੈਲਰਜ਼ ਨਾਮ ਦੀ ਇੱਕ ਦੁਕਾਨ ਨੂੰ ਬੰਦੂਕ ਦੀ ਨੋਕ ‘ਤੇ ਲੁੱਟ ਲਿਆ। ਤਿੰਨ ਲੁਟੇਰੇ ਸਵੇਰੇ 10:45 ਵਜੇ ਦੁਕਾਨ ਵਿੱਚ ਦਾਖਲ ਹੋਏ ਅਤੇ ਅੰਦਰ ਬੈਠੇ ਇੱਕ ਨੌਜਵਾਨ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ।
ਬਾਕੀਆਂ ਨੇ ਸ਼ੀਸ਼ਾ ਤੋੜ ਦਿੱਤਾ ਅਤੇ ਵੱਡੀ ਮਾਤਰਾ ਵਿੱਚ ਗਹਿਣੇ ਚੋਰੀ ਕਰ ਲਏ। ਇਸ ਦੌਰਾਨ, ਇੱਕ ਲੁਟੇਰੇ ਨੇ ਨੌਜਵਾਨ ‘ਤੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਤਾਣ ਦਿੱਤੇ, ਉਸਨੂੰ ਧਮਕੀ ਦਿੱਤੀ ਕਿ ਉਹ ਫ਼ੋਨ ਦਾ ਇਸਤੇਮਾਲ ਨਾ ਕਰੇ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪੁੱਜੇ ਹਰਵਿੰਦਰ ਸਿੰਘ ਗਿੱਲ (ਏਡੀਸੀਪੀ) ਨੇ ਦੱਸਿਆ ਕੀ ਲੁੱਟ ਦੀ ਰਕਮ ਬਾਰੇ ਇਸ ਸਮੇਂ ਅੰਦਾਜ਼ਾ ਲਗਾਉਣਾ ਅਸੰਭਵ ਹੈ।
ਦੁਕਾਨ ਦੇ ਮਾਲਕ ਦੀਪਕ ਨੇ ਦੱਸਿਆ ਕਿ ਉਸਦਾ ਭਤੀਜਾ ਦੁਕਾਨ ਦੇ ਅੰਦਰ ਸੀ ਅਤੇ ਆਉਂਦਿਆਂ ਹੀ ਇੱਕ ਲੁਟੇਰੇ ਨੇ ਉਸਦੇ ਸੈਰ ਤੇ ਪਿਸਟਲ ਤਾਂ ਦਿੱਤੀ | ਫਿਲਹਾਲ ਨੁਕਸਾਨ ਦੀ ਦਾ ਪਤਾ ਲਗਾਉਣਾ ਮੁਸ਼ਕਲ ਹੈ।
ਮੌਕੇ ‘ਤੇ ਪੁੱਜੇ ਰਾਜ ਕੁਮਾਰ (ਕੌਂਸਲਰ) ਕੋਲੋਂ ਜਦੋਂ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੁੱਟ-ਖੋਹ ਦੀਆਂ ਘਟਨਾਵਾਂ ਕਾਫ਼ੀ ਸਮੇਂ ਤੋਂ ਹੋ ਰਹੀਆਂ ਹਨ, ਪਰ ਪੰਜਾਬ ਸਰਕਾਰ ਇਨ੍ਹਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ।
Post navigation
ਪਰਾਲੀ ਨੂੰ ਅੱਗ ਲਾਉਣ ‘ਤੇ ਕਿਸਾਨਾਂ ਖਿਲਾਫ਼ ਦਰਜ ਕੀਤਾ ਕੇਸ, 300 ਤੋਂ ਉੱਪਰ ਹੋਈ AQI
ਪੰਜਾਬ ‘ਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਵਾਲੇ ਬਿਆਨ ‘ਤੇ PM ਮੋਦੀ ਨੇ ਘੇਰੇ ਕਾਂਗਰਸ ਦੇ MP ਚੰਨੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us