PBKS ਨੇ ਬਾਹਰ ਕੀਤਾ ਧਾਕੜ ਆਲਰਾਊਂਡਰ ਮੈਕਸਵਲ, IPL ਤੋਂ ਪਹਿਲਾਂ ਕਈ ਹੋਰ ਖਿਡਾਰੀ ਵੀ ਕੱਢੇ
ਚੰਡੀਗੜ੍ਹ (ਵੀਓਪੀ ਬਿਊਰੋ) ਆਈਪੀਐੱਲ ਦੇ ਪਿਛਲੇ ਸੈਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਪੰਜਾਬ ਕਿੰਗਸ 11 ਦੀ ਟੀਮ ਇਸ ਵਾਰ ਆਪਣੇ ਇੱਕ ਸਟਾਰ ਖਿਡਾਰੀ ਤੋਂ ਬਿਨਾਂ ਹੀ ਮੈਦਾਨ ਵਿੱਚ ਉਤਰੇਗੀ। ਦੱਸਿਆ ਜਾ ਰਿਹਾ ਹੈ ਕਿ ਆਸਟਰੇਲੀਆ ਦਾ ਦਮ ਦਾ ਆਲਰਾਉਂਡਰ ਖਿਡਾਰੀ ਗਲੇਨ ਮੈਕਸਵਲ ਇਸ ਵਾਰ ਪੰਜਾਬ ਦੀ ਟੀਮ ਦਾ ਹਿੱਸਾ ਨਹੀਂ ਹੋਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਟੀਮ ਇਸ ਵਾਰ ਗਲੇਨ ਮੈਕਸਵਲ ਨੂੰ ਬਾਹਰ ਕਰਨ ਜਾ ਰਹੀ ਹੈ।
ਗਲੇਨ ਮੈਕਸਵਲ ਆਪਣੀਆਂ ਸੱਟਾਂ ਕਾਰਨ ਤੰਦਰੁਸਤ ਨਹੀਂ ਹਨ।ਇਸ ਲਈ ਉਹਨਾਂ ਦਾ ਇਸ ਵਾਰ ਖੇਡਣ ਦੀ ਉਮੀਦ ਘੱਟ ਹੀ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪਿਛਲੇ ਸੀਜ਼ਨ ਵਿੱਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਪਹੁੰਚਿਆ ਸੀ ਪਰ ਫਾਈਨਲ ਵਿੱਚ ਉਸਨੂੰ ਰੋਇਲ ਚੈਲੇਜਰ ਬੰਗਲੌਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਟੀਮ ਇਸ ਵਾਰ ਕਈ ਖਿਡਾਰੀਆਂ ਨੂੰ ਅਦਲਾ ਬਦਲੀ ਕਰ ਰਹੀ ਹੈ।
ਜਿੱਥੇ ਚਾਰ ਖਿਡਾਰੀ ਪਹਿਲਾਂ ਹੀ ਟੀਮ ਵਿੱਚੋਂ ਬਾਹਰ ਕੀਤੇ ਗਏ ਹਨ।ਉੱਥੇ ਹੀ ਹੁਣ ਦੋ ਖਿਡਾਰੀ ਉੱਤੇ ਹੋਰ ਤਲਵਾਰ ਲਟਕ ਰਹੀ ਹੈ।


