ਦਵਾਈ ਲੈਣ ਜਾਂਦਿਆਂ ਨੂੰ ਟੱਕਰਿਆ ਕਾਲ, ਆਂਢ-ਗੁਆਂਢ ‘ਚ ਰਹਿਣ ਵਾਲੇ ਨੌਜਵਾਨ ਤੇ ਔਰਤ ਦੀ ਮੌ+ਤ
ਅਜਨਾਲਾ (ਵੀਓਪੀ ਬਿਊਰੋ) ਕਸਬਾ ਅਜਨਾਲਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਅਤੇ ਇਸ ਕਾਰਨ 2 ਲੋਕਾਂ ਦੀ ਮੌ+ਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਪਿੰਡ ਮਹਿਲਾਂਵਾਲਾ ਦਾ 20 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਲੱਭੂ ਪੁੱਤਰ ਗੁਰਦੇਵ ਸਿੰਘ ਤੇਲਖਵਿੰਦਰ ਕੌਰ ਪਤਨੀ ਸਰਵਣ ਸਿੰਘ (ਉਮਰ ਲਗਭਗ 45 ਸਾਲ) ਵਜੋਂ ਹੋਈ, ਜੋ ਕਿ ਮੋਟਰਸਾਈਕਲ ’ਤੇ ਦਵਾਈ ਲੈਣ ਲਈ ਅਜਨਾਲਾ ਜਾ ਰਹੇ ਸੀ।
ਜਾਣਕਾਰੀ ਮੁਤਾਬਕ ਕਿਆਂਮਪੁਰ ਤੋਂ ਮਹਿਲਬੁਖਾਰੀ ਜਾਣ ਵਾਲੇ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੁਰਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਅਜਨਾਲਾ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਂਢ-ਗੁਆਂਢ ਵਿੱਚ ਰਹਿੰਦੇ ਸਨ।

