ਸਸਪੈਂਡਡ ‌DIG ਭੁੱਲਰ ਪਹੁੰਚਿਆ ਹਾਈ ਕੋਰਟ, ਕਿਹਾ- ਗਲਤ ਤਰੀਕੇ ਨਾਲ ਹੋਈ ਗ੍ਰਿਫ਼ਤਾਰੀ

ਸਸਪੈਂਡਡ ‌DIG ਭੁੱਲਰ ਪਹੁੰਚਿਆ ਹਾਈ ਕੋਰਟ, ਕਿਹਾ- ਗਲਤ ਤਰੀਕੇ ਨਾਲ ਹੋਈ ਗ੍ਰਿਫ਼ਤਾਰੀ

ਵੀਓਪੀ ਬਿਊਰੋ- CBI ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਰੋਪੜ ਰੇਂਜ ਦੇ ਸਸਪੈਂਡ DIG ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਤੋਂ ਬਾਅਦ ਇਹ ਮਾਮਲਾ ਕਾਫੀ ਸੁਰਖੀਆਂ ਵਿੱਚ ਰਿਹਾ ਸੀ। ਹੁਣ ਗ੍ਰਿਫ਼ਤਾਰੀ ਤੋਂ ਕਾਫੀ ਸਮੇਂ ਬਾਅਦ ਭੁੱਲਰ ਨੇ ਆਪਣੇ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਭੁੱਲਰ ਤੇ ਉਸ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂੰ ਸ਼ਾਰਦਾ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਭੁੱਲਰ ਨੇ ਸੀ.ਬੀ.ਆਈ. ਦੇ ਕੇਸ ਦਰਜ ਕਰਨ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਨੇਮਾਂ ਮੁਤਾਬਕ ਨਹੀਂ ਕੀਤੀ ਗਈ।

ਉਨ੍ਹਾਂ ਦਾਅਵਾ ਕੀਤਾ ਕਿ ਸੀ.ਬੀ.ਆਈ. ਚੰਡੀਗੜ੍ਹ ਕੇਸ ਦਰਜ ਨਹੀਂ ਕਰ ਸਕਦੀ ਸੀ ਕਿਉਂਕਿ ਕਥਿਤ ਅਪਰਾਧ ਇਸ ਸ਼ਹਿਰ ’ਚ ਨਹੀਂ ਹੋਇਆ ਸੀ ਤੇ ਪੰਜਾਬ ਸਰਕਾਰ ਤੋਂ ਅਗਾਊਂ ਮਨਜ਼ੂਰੀ ਲਏ ਬਿਨਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।

error: Content is protected !!