ਪੰਜਾਬ ਕੋਈ ਖੰਡ ਦੀ ਡਲੀ ਨਹੀਂ ਜੋ ਹਰ ਕੋਈ ਖਾ ਲਊ : ਜਥੇਦਾਰ

ਪੰਜਾਬ ਕੋਈ ਖੰਡ ਦੀ ਡਲੀ ਨਹੀਂ ਜੋ ਹਰ ਕੋਈ ਖਾ ਲਊ : ਜਥੇਦਾਰ

ਸ੍ਰੀ ਅਨੰਦਪੁਰ ਸਾਹਿਬ (ਵੀਓਪੀ ਬਿਊਰੋ) ਕੇਂਦਰ ਸਰਕਾਰ ਕੁਝ ਸਮੇਂ ਬਾਅਦ ਹੀ ਕੋਈ ਨਾ ਕੋਈ ਅਜਿਹਾ ਫੈਸਲਾ ਲੈ ਆਉਂਦੀ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਮਾਹੌਲ ਭੱਖ ਜਾਂਦਾ ਹੈ ਅਤੇ ਸਿਆਸੀ ਉਬਾਲ ਆਉਣ ਕਾਰਨ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਹੁੰਦਾ ਹੈ। ਹੁਣ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਰਾਜਪਾਲ ਦੇ ਸੰਵਿਧਾਨਕ ਅਧਿਕਾਰ ਖੇਤਰ ਤੋਂ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਕੇਂਦਰ ਸਰਕਾਰ ਨੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸੰਵਿਧਾਨ (131ਵਾਂ ਸੋਧ) ਬਿੱਲ, 2025 ਪੇਸ਼ ਕਰਨ ਦੇ ਸਵਾਲਾਂ ‘ਤੇ ਰੋਕ ਲਾ ਕੇ ਕਿਹਾ ਕਿ ਇਸ ਸੈਸ਼ਨ ਵਿੱਚ ਅਜਿਹਰ ਕੁਝ ਨਹੀਂ ਹੋ ਰਿਹਾ।

ਇਸ ਸਬੰਧ ਵਿੱਚ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਬਿਆਨ ਦਿੰਦੇ ਹੋਏ ਕਿਹਾ ਚੰਡੀਗੜ੍ਹ ਹਵਾ ਵਿਚ ਨਹੀਂ ਬਣਿਆ ਸਗੋਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਖੇਤਰ ਹੈ ਜਿਸ ਨਾਲ ਇਸ ਦੀ ਪੂਰੀ ਵਿਰਾਸਤ ਅਤੇ ਮਲਕੀਅਤ ਪੰਜਾਬ ਨਾਲ ਸੰਬੰਧਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਈ ਖੰਡ ਦੀ ਡਲੀ ਨਹੀਂ ਜੋ ਕਿਸੇ ਦੀ ਮਰਜ਼ੀ ਨਾਲ ਕੱਟ ਕੇ ਖਾ ਲਈ ਜਾਵੇ। ਪੰਜਾਬ ਲੋਹੇ ਦੇ ਚਣੇ ਹਨ ਤੇ ਚੱਬੇ ਨਹੀਂ ਜਾਣੇ। ਉਹਨਾਂ ਨੇ ਚੰਡੀਗੜ੍ਹ ‘ਤੇ ਅਧਿਕਾਰ ਘਟਾਉਣ ਜਾਂ ਕਾਨੂੰਨੀ ਤਬਦੀਲੀਆਂ ਰਾਹੀਂ ਪੰਜਾਬ ਦੇ ਹੱਕ ਖੋਹਣ ਦੀ ਕਿਸੇ ਵੀ ਕੋਸ਼ਿਸ਼ ਨੂੰ ਗਲਤ ਕਰਾਰ ਦਿੱਤਾ।

 

error: Content is protected !!