ਇੰਤਜ਼ਾਰ ਖਤਮ… ਸਿੱਧੂ ਮੂਸੇਵਾਲਾ ਦੇ ‘ਬਰੋਟਾ’ ਦਾ ਪੋਸਟਰ ਰਿਲੀਜ਼
ਵੀਓਪੀ ਬਿਊਰੋ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਪੇਜ ਤੋਂ ਨਵੇਂ ਗੀਤ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਪੰਜਾਬੀ ਗਾਇਕ ਦੇ ਨਵੇਂ ਗੀਤ, “ਬਰੋਟਾ” ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ ਅਤੇ ਤੁਰੰਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।
ਪੋਸਟਰ ਵਿੱਚ ਬੋਹੜ ਦੇ ਦਰੱਖਤ ਦੀਆਂ ਟਾਹਣੀਆਂ ‘ਤੇ ਰੱਸੀਆਂ ਨਾਲ ਲਟਕਦੀਆਂ ਬੰਦੂਕਾਂ ਅਤੇ ਹਥਿਆਰਾਂ ਨੂੰ ਦਰਸਾਇਆ ਗਿਆ ਹੈ, ਜਿਸਦੇ ਹੇਠਾਂ “ਬਰੋਟਾ” ਮੋਟੇ ਅੱਖਰਾਂ ਵਿੱਚ ਲਿਖਿਆ ਹੈ।
ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਪ੍ਰਸ਼ੰਸਕ ਬੜੇ ਉਤਸਾਹ ਦੇ ਨਾਲ ਉਡੀਕ ਕਰ ਰਹੇ ਨੇ ਕਿ ਨਵਾਂ ਗੀਤ ਰਿਲੀਜ਼ ਹੋਵੇ ਅਤੇ ਉਹ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਵਿੱਚ ਖੋਹ ਜਾਣ। ਇਸ ਦੇ ਨਾਲ ਹੀ ਜਸ ਮਾਣਕ ਅਤੇ ਹੋਰ ਕਈ ਵੱਡੇ ਵੱਡੇ ਸਿੰਗਰਾਂ ਨੇ ਵੀ ਨਵੇਂ ਪੋਸਟਰ ਦੇ ਥੱਲੇ ਕੁਮੈਂਟ ਕਰਕੇ ਹੱਲਾਸ਼ੇਰੀ ਵਧਾਈ ਹੈ।


