ਡਾਕਟਰਾਂ ਵੱਲੋਂ ਮ੍ਰਿ+ਤ ਐਲਾਨੀ ਕੁੜੀ ਦੇ ਚੱਲਣ ਲੱਗੇ ਸਾਹ

ਵੀਓਪੀ ਬਿਊਰੋ – ਹੈਰਾਨ ਕਰਨ ਵਾਲੇ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਪਿੰਡ ਰਸੂਲਪੁਰ ਤੋਂ, ਜਿੱਥੇ ਡਾਕਟਰਾਂ ਵੱਲੋਂ ਮ੍ਰਿਤ ਐਲਾਨੀ ਕੁੜੀ ਜਿਊਂਦੀ ਹੋ ਗਈ। ਹਲਕੇ ਵਿੱਚ ਖ਼ਬਰ ਅੱਗ ਵਾਂਗ ਫੈਲੀ ਤਾਂ ਲੋਕਾਂ ਦੇ ਹੋਸ਼ ਉੱਡ ਗਏ। ਮ੍ਰਿਤ ਕੁੜੀ ਨੂੰ ਜ਼ਿੰਦਾ ਦੇਖ ਕੇ ਫੈਸਲਾ ਸੁਣਾਉਣ ਵਾਲੇ ਡਾਕਟਰਾਂ ਦੇ ਵੀ ਹੋਸ਼ ਉੱਡ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ ਸੈਲੂਨ ਉੱਤੇ ਕੰਮ ਕਰਦੀ ਲੜਕੀ ਨਵਰੂਪ ਕੌਰ ਜੋ ਕਿ ਪਿੰਡ ਬਨਵਾਲੀਪੁਰ ਦੀ ਵਸਨੀਕ ਹੈ, ਜਿਸ ਨੂੰ ਗੋਲੀਆਂ ਮਾਰੀਆਂ ਸਨ, ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਕੁੜੀ ਦਾ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਹੋਣ ਲੱਗਾ ਤਾਂ ਉਸ ਦੇ ਸਾਹ ਚੱਲਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਡਾਕਟਰਾਂ ਨੇ ਲੜਕੀ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਭ ਹੈਰਾਨ ਹਨ।

