ਮਾਂ ਦੇ ਸਾਹਮਣੇ ਮਾਰ’ਤਾ ਜਵਾਨ ਪੁੱਤ
ਵੀਓਪੀ ਬਿਊਰੋ – ਸੰਗਰੂਰ ਦੇ ਲਹਿਰਾਗਾਗਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦਾ ਕਤਲ ਉਸ ਦੀ ਮਾਂ ਦੇ ਸਾਹਮਣੇ ਹੀ ਕਰ ਦਿੱਤਾ ਜਾਂਦਾ ਹੈ। ਨਕਾਬਪੋਸ਼ ਲੁਟੇਰਿਆਂ ਨੇ ਮਾਂ ਨੂੰ ਬੰਨ੍ਹ ਕੇ ਉਸਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਤਿੰਨ ਨਕਾਬਪੋਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਖ਼ਸ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ। ਪਹਿਲਾਂ ਉਨ੍ਹਾਂ ਨੇ ਮਾਂ ਨੂੰ ਬੰਨ੍ਹਿਆ, ਉਸ ਤੋਂ ਬਾਅਦ ਦੋ ਨਕਾਬਪੋਸਾਂ ਨੇ ਪੁੱਤ ਨੂੰ ਕਾਬੂ ਕਰਕੇ ਉਸਦੀ ਹੱਤਿਆ ਕਰ ਦਿੱਤੀ।ਪੂਰੀ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਮਾਤਾ ਸਵਿੱਤਰੀ ਦੇਵੀ ਨੇ ਦੱਸਿਆ ਕਿ ਲੁਟੇਰੇ ਰਾਤ ਕਰੀਬ ਦਸ ਵਜੇ ਉਸਦੇ ਘਰ ਅੰਦਰ ਤਿੰਨ ਨੌਜਵਾਨਾਂ ਵਿਅਕਤੀ ਆਏ, ਜਿਨਾਂ ਨੇ ਮੂੰਹ ਬੰਨੇ ਹੋਏ ਸਨ। ਲੁਟੇਰੇ ਘਰ ਦੀ ਅਲਮਾਰੀਆਂ ਦੀ ਫਰੋਲਦਾ ਫਰੋਲੀ ਕਰਕੇ ਵਾਰਦਾਤ ਨੂੰ ਅੰਜਾਮ ਦੇਕੇ ਜਾ ਚੁੱਕੇ ਸਨ। ਡੀਐੱਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਉੱਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

