ਡਿਪਟੀ ਸਪੀਕਰ ਤੋਂ ਬਾਅਦ ਹੁਣ ਪੰਜਾਬ ਦੀ ਮਹਿਲਾ ਮੰਤਰੀ ਨੂੰ ਵੀ ਹੋਇਆ ਕੋਰੋਨਾ

ਡਿਪਟੀ ਸਪੀਕਰ ਤੋਂ ਬਾਅਦ ਹੁਣ ਪੰਜਾਬ ਦੀ ਮਹਿਲਾ ਮੰਤਰੀ ਨੂੰ ਵੀ ਹੋਇਆ ਕੋਰੋਨਾ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿਚ ਕੋਰੋਨਾ ਇਕ ਵਾਰ ਫਿਰ ਤੋਂ ਪੈਰ ਪਸਾਰ ਰਿਹਾ ਹੈ, ਕੁਝ ਦਿਨ ਪਹਿਲਾਂ ਸਿਖਿਆ ਮੰਤਰੀ ਹਰਜੋਤ ਬੈਂਸ ਨੂੰ ਕੋਰੋਨਾ ਹੋ ਗਿਆ ਸੀ| ਬੀਤੇ ਦਿਨੀ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਤੋਂ ਬਾਅਦ ਹੁਣ ਪੰਜਾਬ ਦੀ ਮਹਿਲਾ ਮੰਤਰੀ ਅਨਮੋਲ ਗਗਨ ਮਾਨ ਨੂੰ ਵੀ ਕੋਰੋਨਾ ਹੋ ਗਿਆ ਹੈ| ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਅਨਮੋਲ ਗਗਨ ਮਾਨ ਨੇ ਅਪੀਲ ਕੀਤੀ ਹੈ, ਪਿਛਲੇ ਕੁਝ ਦਿਨਾਂ ‘ਚ ਜੋ ਉਸਦੇ ਸੰਪਰਕ ਵਿਚ ਆਏ ਹਨ ਉਹ ਆਪਣਾ ਕੋਵਿਡ ਟੈਸਟ ਕਰਵਾ ਲੈਣ।

ਦਸ ਦੇਈਏ ਕਿ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 526 ਮਾਮਲੇ ਸਾਹਮਣੇ ਆਏ ਹਨ ਅਤੇ 24 ਘੰਟਿਆਂ ‘ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਗਾ ਵਿਚ ਹੋਈਆਂ ਹਨ। ਪੰਜਾਬ ‘ਚ 11,964 ਕੋਵਿਡ ਨਮੂਨੇ ਲੈ ਕੇ 11,721 ਦੀ ਜਾਂਚ ਕੀਤੀ ਗਈ। ਰਾਜ ਵਿਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ 2,992 ਹੋ ਗਈ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਵਿਚ 100 ਤੋਂ ਵੱਧ ਐਕਟਿਵ ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ 721 ਮੁਹਾਲੀ ਵਿਚ, ਜਲੰਧਰ ਵਿਚ 406, ਲੁਧਿਆਣਾ ਵਿਚ 341, ਪਟਿਆਲਾ ਵਿਚ 234, ਬਠਿੰਡਾ ਵਿਚ 216, ਅੰਮ੍ਰਿਤਸਰ ਵਿਚ 174, ਹੁਸ਼ਿਆਰਪੁਰ ਵਿਚ 162 ਅਤੇ ਰੋਪੜ ਵਿਚ 138 ਐਕਟਿਵ ਕੇਸ ਹਨ।

error: Content is protected !!