ਤੈਸ਼ ‘ਚ ਆ ਕੇ ਵੀਸੀ ਨੂੰ ਗੱਦੇ ‘ਤੇ ਲੇਟਾਉਣ ‘ਤੇ ਸਿਹਤ ਮੰਤਰੀ ਖਿਲਾਫ਼ ਐਕਸ਼ਨ ਦੀ ਤਿਆਰੀ, ਸਰਕਾਰ ਨੂੰ ਭੇਜੇ ਅਸਤੀਫੇ…

ਤੈਸ਼ ‘ਚ ਆ ਕੇ ਵੀਸੀ ਨੂੰ ਗੱਦੇ ‘ਤੇ ਲੇਟਾਉਣ ‘ਤੇ ਸਿਹਤ ਮੰਤਰੀ ਖਿਲਾਫ਼ ਐਕਸ਼ਨ ਦੀ ਤਿਆਰੀ, ਸਰਕਾਰ ਨੂੰ ਭੇਜੇ ਅਸਤੀਫੇ…

ਵੀਓਪੀ ਬਿਊਰੋ- ਬੀਤੇ ਦਿਨੀਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਤੈਸ਼ ਵਿਚ ਆ ਕੇ ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮਰੀਜ਼ਾਂ ਦੇ ਗੱਦੇ ‘ਤੇ ਲੰਬਾ ਪੈਣ ਲਈ ਮਜ਼ਬੂਰ ਕੀਤਾ ਤਾਂ ਇਸ ਤੋਂ ਬਾਅਦ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਹੀ ਸਿਹਤ ਮੰਤਰੀ ਦੇ ਅਜਿਹੇ ਰਵਿੱਏ ਦੀ ਨਿਖੇਧੀ ਹੋ ਰਹੀ ਹੈ ਅਤੇ ਉਸ ਖਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਇਸੇ ਸਬੰਧੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਖਿਲਾਫ਼ ਸਿਹਤ ਮੰਤਰੀ ਦੇ ਅਜਿਹੇ ਰਵਿੱਏ ਦੀ ਨਿਖੇਧੀ ਕਰਦੇ ਹੋਏ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਦੇ ਸਟਾਫ ਨੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਅੰਮ੍ਰਿਤਸਰ ਅਤੇ ਪਟਿਆਲਾ ਮੈਡੀਕਲ ਕਾਲਜਾਂ ਦੀਆਂ ਯੂਨੀਅਨਾਂ ਵੀ ਐਕਸ਼ਨ ਮੋਡ ਵਿੱਚ ਆ ਗਈਆਂ ਹਨ ਅਤੇ ਅੱਜ ਮੀਟਿੰਗ ਬੁਲਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਬੇਇੱਜ਼ਤੀ ਤੋਂ ਬਾਅਦ ਵੀਸੀ ਡਾਕਟਰ ਬਹਾਦਰ ਨੇ ਵੀ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਪੰਜਾਬ ਦੇ ਮੈਡੀਕਲ ਕਾਲਜ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਇਸ ਦੌਰਾਨ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜੇਐੱਸ ਕੁਲਾਰ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਵੀਸੀ ਡਾਕਟਰ ਰਾਜ ਬਹਾਦਰ ਦੇ ਸਕੱਤਰ ਓਪੀ ਚੌਧਰੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੋਵੇਂ ਯੂਨੀਅਨਾਂ ਵੱਲੋਂ ਸਿਹਤ ਮੰਤਰੀ ਜੌੜਾ ਮਾਜਰਾ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੋਵੇਂ ਯੂਨੀਅਨਾਂ ਨੇ ਕਰੀਬ 2.30 ਵਜੇ ਮੀਟਿੰਗ ਕੀਤੀ ਹੈ। ਦੂਜੇ ਪਾਸੇ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ: ਰਾਜੀਵ ਦੇਵਗਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਕੇ.ਡੀ.ਸਿੰਘ ਨੇ ਅਹੁਦਾ ਛੱਡਣ ਦੀ ਸਿਫ਼ਾਰਸ਼ ਕੀਤੀ ਹੈ।

error: Content is protected !!